ਪੰਨਾ:ਚੰਬੇ ਦੀਆਂ ਕਲੀਆਂ.pdf/132

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੧੨੧ )

ਜੀ, ਮੈਨੂੰ ਜੀਵਨ ਦੀ ਹੁਣ ਕੋਈ ਇਛਿਆ ਨਹੀਂ, ਮੈਂ ਤਾਂ ਹਰ ਘੜੀ ਰਬ ਪਾਸੋਂ ਮੌਤ ਮੰਗਦਾ ਹਾਂ। ਮੇਰਾ ਹੁਣ ਕੌਣ ਸਹਾਰਾ ਰਿਹਾ ਹੈ?" ਬੁਢੇ ਮਹਾਤਮਾ ਨੇ ਆਖਿਆ- "ਸੰਤੂ, ਇਉਂ ਨਹੀਂ ਆਖੀਦਾ, ਸਾਨੂੰ ਰੱਬ ਦੇ ਕੰਮਾਂ ਦਾ ਕੀ ਪਤਾ? ਸਾਰਾ ਕਾਰਖਾਨਾ ਸਾਡੀ ਅਕਲ ਨਾਲ ਨਹੀਂ, ਰਬ ਦੀ ਮਨਸ਼ਾ ਨਾਲ ਚਲ ਰਿਹਾ ਹੈ। ਜੇ ਕਰਤਾਰ ਨੂੰ ਇਹੀ ਭਾਉਂਦਾ ਸੀ ਕਿ ਤੇਰਾ ਮੁੰਡਾ ਜੰਮੇ ਅਰ ਸੋਲਾਂ ਸਾਲ ਪਿਛੋਂ ਮਰ ਜਾਵੇ, ਤਾਂ ਇਹੋ ਚੰਗੀ ਗਲ ਹੈ। ਜੇਹੜਾ ਤੂੰ ਨਿਰਾਸ ਹੋਇਆ ਹੈਂ, ਉਸ ਦਾ ਇਹ ਕਾਰਨ ਹੈ ਕਿ ਤੂੰ ਨਿਰੋਲ ਆਪਣੇ ਵਾਸਤੇ ਜੀਵਨ ਦੀ ਇਛਿਆ ਰਖਦਾ ਹੈਂ।" ਸੰਤੂ ਨੇ ਪੁਛਿਆ-'ਹੋਰ ਮੈਂ ਕਿਸਦੇ ਵਾਸਤੇ ਜੀਵਾਂ ?' ਮਹਾਤਮਾ ਨੇ ਆਖਿਆ-'ਸੰਤੂ, ਰਬ ਦੇ ਵਾਸਤੇ ਜੀਉ । ਉਸ ਨੇ ਤੈਨੂੰ ਜਾਨ ਦਿਤੀ, ਤੂੰ ਉਸ ਦੇ ਵਾਸਤੇ ਜੀ । ਜਦ ਤੂੰ ਰਜ਼ਾ ਵਿਚ ਰਹਿਣਾ ਅਰੰਭ ਕੀਤਾ, ਦੁਖ ਹਟ ਜਾਵੇਗਾ ਤੇ ਤੈਨੂੰ ਹੁਣੇ ਹੀ ਸੁਖ ਭਾਸੇਗਾ' ਸੰਤੂ ਕੁਝ ਚਿਰ ਚੁਪ ਰਿਹਾ ਤੇ ਫੇਰ ਪੁਛਣ ਲਗਾ-'ਰਬ ਦੀ ਰਜ਼ਾ ਵਿਚ ਕਿਦਾਂ ਜੀਵੀਏ ?' ਮਹਾਤਮਾਂ ਬੋਲਿਆ- 'ਇਹ ਗਲਾਂ ਸੰਤਾਂ ਮਹਾਤਮਾਂ ਦੀਆਂ ਹਨ। ਜੇ ਤੂੰ ਗੁਰਮੁਖੀ ਪੜ੍ਹ ਸਕਦਾ ਹੈਂ, ਤਾਂ ਜਾਕੇ ਸੁਖਮਨੀ ਸਾਹਿਬ ਦਾ ਗੁਟਕਾ ਲੈ ਆ, ਓਥੋਂ ਤੈਨੂੰ ਪਤਾ ਲਗੇਗਾ ਕਿ ਰਜ਼ਾ ਕੀ ਹੈ।'

ਮਹਾਤਮਾ ਦੇ ਬਚਨ ਸੰਤੂ ਦੇ ਹਿਰਦੇ ਵਿਚ ਖੁਭ ਗਏ ਅਰ ਉਸ ਨੇ ਉਸੇ ਦਿਨ ਬਾਜ਼ਾਰੋਂ ਮੋਟੇ ਟਾਇਪ ਦਾ ਗੁਟਕਾ ਲਿਆਕੇ ਪਾਠ ਸ਼ੁਰੂ ਕੀਤਾ । ਇਹ ਪਾਠ ਉਹ ਹਰ ਰੋਜ਼