ਪੰਨਾ:ਚੰਬੇ ਦੀਆਂ ਕਲੀਆਂ.pdf/139

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੧੨੮ )

ਸੰਤੂ-'ਮੈਂ ਰਾਤ ਪਾਠ ਕਰਦਾ ਸਾਂ । ਪਾਠ ਪਿਛੋਂ ਕੁਝ ਊਂਘ ਜਿਹੀ ਆ ਗਈ ਤੇ ਮੇਰੇ ਕੰਨ ਵਿਚ ਆਵਾਜ਼ ਪਈ-'ਸੰਤੂ! ਕਲ੍ਹ ਮੈਂ ਤੇਰੀ ਗਲੀ ਆਵਾਂਗਾ, ਮੈਨੂੰ ਵੇਖਣਾ ਈਂ ਤਾਂ ਉਡੀਕੀਂਂ'। ਮੈਂ ਸੋਚਦਾ ਸੀ ਭਾਈ ਸ਼ਾਂਤੀ ਰੱਬ ਦੇ ਨਾਮ ਵਿਚ ਹੈ, ਦਰਸ਼ਨ ਬਿਨਾਂ ਸ਼ਾਂਤੀ ਨਹੀਂ। ਕੀ ਮੈਂ ਭੀ ਕਦੀ ਦਰਸ਼ਨ ਕਰਾਂਗਾ?' ਬਿਸ਼ਨੇ ਨੂੰ ਇਸ ਗਲ ਦੀ ਸਮਝ ਨ ਪਈ ਉਸ ਨੇ ਗਿਲਾਸ ਮੁਕਾਕੇ ਮੂਧਾ ਰਖ ਦਿਤਾ, ਪਰ ਸੰਤੂ ਨੇ ਫੇਰ ਭਰ ਦਿਤਾ।

ਸੰਤੂ:-'ਪੀ, ਮਿੱਤਰਾ, ਪੀ! ਕੋਧਰੇ ਦੀ ਰੋਟੀ ਖਾਣ ਵਾਸਤੇ ਗੁਰੂ ਨਾਨਕ ਜੀ ਏਮਨਾਬਾਦ ਗਏ। ਮਾਈ ਦਾ ਖੱਦਰ ਦਾ ਚੋਲਾ ਪਹਿਨਣ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਕਸ਼ਮੀਰ ਅਪੜੇ। ਗਰੀਬਾਂ ਦੇ ਘਰ ਤਾਂ ਸਾਂਈ ਟੁਰਕੇ ਆਉਂਦਾ ਹੈ, ਜੇ ਇਉਂ ਨ ਕਰੇ ਤਾਂ ਗਰੀਬਾਂ ਦੀ ਜਾਹ ਕਿਥੇ? ਤੀਰਥ ਯਾਤਰਾ ਪੁੰਨ ਦਾਨ ਅਮੀਰਾਂ ਦੇ ਕੰਮ। ਅਸੀਂ ਤਾਂ ਘਰ ਆਏ ਰਬ ਨੂੰ ਸੁਕੀ ਰੋਟੀ ਅਤੇ ਰੁਖੀ ਚਾਹ ਦੇ ਸਕਦੇ ਹਾਂ, ਪਰ ਸਾਈਂ ਹੋਇਆ ਜੁ ਗਰੀਬਾਂ ਦਾ ਪਾਤਸ਼ਾਹ, ਆਪੇ ਕਦੀ ਆਵੇਗਾ।'

ਬਿਸ਼ਨੇ ਨੂੰ ਚਾਹ ਭੁਲ ਗਈ, ਉਸ ਦੀਆਂ ਅੱਖਾਂ ਤੋਂ ਹੰਝੂ ਵਗ ਤੁਰੇ ਤੇ ਗੋਲ ੨ ਅੱਥਰੂ ਗੱਲਾਂ ਤੋਂ ਉਤਰਕੇ ਤਲੇ ਡਿਗੇ, ਸੰਤੂ ਨੇ ਆਖਿਆ:'ਹੋਰ ਚਾਹ ਪੀ ਭਈ ਸਜਣਾ' ਪਰ ਬਿਸ਼ਨੇ ਨੇ ਆਪਣੇ ਪਾਟੇ ਹੋਏ ਪਰਨੇ ਨਾਲ ਮੂੰਹ ਪੂੰਝਿਆ ਤੇ ਆਖਣ ਲਗਾ: