ਪੰਨਾ:ਚੰਬੇ ਦੀਆਂ ਕਲੀਆਂ.pdf/142

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੩੧ )

"ਮੇਰਾ ਮਰਦ ਸਿਪਾਹੀ ਹੈ, ਅਠ ਮਹੀਨੇ ਹੋ ਗਏ ਉਸ ਨੂੰ ਲਾਮ ਤੇ ਗਿਆਂ। ਮੈਂ ਪਹਿਲੋਂ ਤਾਂ ਇਕ ਘਰ ਵਿਚ ਨੌਕਰ ਸਾਂ, ਪਰ ਜਦ ਮੇਰਾ ਮੁੰਡਾ ਹੋਇਆ ਤਾਂ ਉਹਨਾਂ ਮੈਨੂੰ ਕਢ ਦਿਤਾ ਅਤੇ ਹੁਣ ਨੌਕਰੀ ਦੀ ਢੂੰਡ ਵਿਚ ਮੁੰਡਾ ਚੁਕਕੇ ਫਿਰਦੀ ਹਾਂ। ਪਤਾ ਲਗਾ ਸੀ ਅਗਲੇ ਪਿੰਡ ਇਕ ਨੋਕਰਿਆਣੀ ਦੀ ਲੋੜ ਹੈ, ਓਥੇ ਚਲੀ ਸਾਂ।"

ਸੰਤੂ:-'ਤੇਰੇ ਪਾਸ ਮੁੰਡੇ ਲਈ ਗਰਮ ਕਪੜਾ ਕੋਈ ਨਹੀਂ?'

ਜ਼ਨਾਨੀ:-"ਕਪੜੇ ਕਿਥੇ ਹੋਣ? ਮੈਂ ਤਾਂ ਆਪਣੀ ਅਖ਼ੀਰੀ ਚਾਦਰ ਕੁਲ । = ) ਨੂੰ ਇਕ ਬਾਣੀਏ ਪਾਸ ਬੰਦ ਰਖ ਦਿਤੀ ਹੈ।"

ਜ਼ਨਾਨੀ ਨੇ ਦੁਧ ਮੁਕਾਕੇ ਮੁੰਡੇ ਨੂੰ ਚੁਕਿਆ ਤੇ ਤੁਰਨ ਲਗੀ। ਸੰਤੂ ਨੇ ਟੋਲ ਕੇ ਆਪਣਾ ਇਕ ਪੁਰਾਣਾ ਕੋਟ ਲਿਆ ਦਿਤਾ "ਲੈ ਇਹ ਲੈ ਲੈ ਇਸ ਨਾਲ ਮੁੰਡੇ ਨੂੰ ਕੱਜ ਲੈ।"

ਜ਼ਨਾਨੀ ਨੇ ਪਹਿਲਾਂ ਕੋਟ ਵੇਖਿਆ ਫੋਰ ਬੁਢੇ ਸੰਤੂ ਵਲ ਵੇਖਿਆ, ਉਸ ਦੀਆਂ ਅੱਖਾਂ ਵਿਚ ਹੰਝੂ ਭਰ ਆਏ, ਕਹਿਣ ਲਗੀ:-

"ਬਾਬਾ ਜੀ! ਮੈਨੂੰ ਤਾਂ ਕਿਤੇ ਆਪ ਨਿਰੰਕਾਰ ਨੇ ਤੁਸਾਡੇ ਘਰ ਨੇੜੇ ਭੇਜਿਆ, ਨਹੀਂ ਤਾਂ ਮੈਂ ਤੇ ਮੇਰਾ ਮੁੰਡਾ ਪਾਲੇ ਨਾਲ ਮਰ ਜਾਂਦੇ, ਤੁਸਾਂਨੂੰ ਰਬ ਨੇ ਬਾਰੀ ਵਿਚੋਂ ਵੇਖਣ ਲਈ ਆਖਿਆ ਤੇ ਮੈਂ ਗ਼ਰੀਬਣੀ