( ੧੩੪ )
ਲੈ ਇਹ ਸੇਉ ਤੈਨੂੰ ਇਨਾਮ ਹੈ ਇਹ ਆਖਕੇ ਉਸਨੇ ਮੁੰਡੇ ਨੂੰ ਇਕ ਸੇਉ ਫੜਾਇਆ ਤੇ ਮਾਈ ਨੂੰ ਮੁਲ ਕੋਲੋਂ ਦੇ ਦਿਤਾ। ਮਾਈ ਬੋਲੀ:"ਇਸੇ ਕਰਕੇ ਤੇ ਇਹ ਮੁੰਡੇ ਵਿਗੜਦੇ ਹਨ। ਇਸ ਮੁੰਡੇ ਨੂੰ ਬੈਂਤ ਵਜਣੇ ਚਾਹੀਦੇ ਸਨ।"
ਸੰਤੂ ਬੋਲਿਆ:"ਮਾਈ ਤੈਨੂੰ ਕੀ ਪਤਾ, ਇਹ ਤਾਂ ਬੰਦਿਆਂ ਦਾ ਨਿਆਂ ਹੈ, ਰੱਬ ਦਾ ਇਹ ਦਸਤੂਰ ਨਹੀਂ। ਜੇ ਇਕ ਸਿਉ ਚਰੌਣ ਲਈ ਬੈਂਤ ਵਜਣ ਤਾਂ ਸਾਡੇ ਅਪਰਾਧਾਂ ਦੀ ਕੇਡੀ ਕਰੜੀ ਸਜ਼ਾ ਚਾਹੀਦੀ ਹੈ।"
ਬੁਢੀ ਮਾਈ ਚੁਪ ਹੋ ਗਈ। ਸੰਤੂ ਨੇ ਉਸ ਨੂੰ ਸਮਝਾਇਆ ਕਿ:"ਅਸੀਂ ਹੋਰਨਾਂ ਨੂੰ ਮਾਫ ਕਰੀਏ ਤਾਂ ਹੀ ਰਬ ਸਾਨੂੰ ਮਾਫ ਕਰੇਗਾ?" ਮਾਈ ਨੇ ਆਖਿਆ:"ਇਹ ਠੀਕ ਹੈ, ਪਰ ਮੁੰਡੇ ਬਹੁਤ ਵਿਗੜ ਜਾਂਦੇ ਹਨ।"
ਸੰਤੂ ਨੇ ਆਖਿਆ "ਅਸੀਂ ਉਨ੍ਹਾਂ ਨੂੰ ਸਿਖਾਇਆ ਹੋਰ ਕੀ ਹੈ?" ਬੁਢੀ ਮਾਈ ਨੂੰ ਆਪਣੇ ਦੋਹਤਰਿਆਂ ਦਾ ਖਿਆਲ ਆ ਗਿਆ ਤੇ ਓਹਨਾਂ ਦੀਆਂ ਗਲਾਂ ਕਰਕੇ ਤੁਰਨ ਲਗੀ ਤੇ ਟੋਕਰੀ ਸਿਰ ਤੇ ਰਖੀ ਕਿ ਇਸ ਮੁੰਡੇ ਨੇ ਅਗੇ ਵਧਕੇ ਆਖਿਆ:"ਮਾਈ ਟੋਕਰੀ ਮੈਨੂੰ ਚਾ ਦੇਹ, ਮੈਂ ਇਸੇ ਪਾਸੇ ਜਾਣਾ ਹੈ ਚੁਕੀ ਜਾਵਾਂਗਾ।" ਇਸ ਪ੍ਰਕਾਰ ਮਾਈ ਦੀ ਟੋਕਰੀ ਚੁਕਕੇ ਮੁੰਡਾ ਤੇ ਮਾਈ ਆਪਸ ਵਿਚ ਪਿਆਰ ਦੀਆਂ ਗਲਾਂ ਕਰਦੇ ਟੁਰ ਗਏ ਤੇ ਸੰਤੂ ਉਹਨਾਂ ਨੂੰ ਤਕਦਾ ਖੜਾ ਰਿਹਾ।
ਸੰਤੂ ਮੁੜ ਕੰਮ ਤੇ ਆ ਗਿਆ, ਪਰ ਹੁਣ ਸ਼ਾਮ ਹੋ