ਪੰਨਾ:ਚੰਬੇ ਦੀਆਂ ਕਲੀਆਂ.pdf/149

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੩੮ )

ਜੇਹੜੀ ਰਾਜੇ ਨੂੰ ਦਸੇ ਕਿ ਹੁਣ ਕੰਮ ਕਰਨ ਦਾ ਠੀਕ ਮੌਕਾ ਹੈ।

ਇਹਨਾਂ ਜਵਾਬਾਂ ਤੋਂ ਹੋਰ ਸਿਆਣਿਆਂ ਨੇ ਇਤਰਾਜ਼ ਕੀਤੇ। ਕਿਸੇ ਆਖਿਆ ਹਰ ਵਕਤ ਕੌਂਸਲ ਕਿਵੇਂ ਬੁਲਾ ਸਕੀਦੀ ਹੈ। ਕਿਸੇ ਆਖਿਆ ਰਾਜੇ ਨੂੰ ਚੰਗੇ ਚੰਗੇ ਜੋਤਸ਼ੀ ਨੌਕਰ ਰਖਣੇ ਚਾਹੀਦੇ ਹਨ, ਜਿਹੜੇ ਭਵਿਖਤ ਦੀਆਂ ਗਲਾਂ ਦਸ ਦੇਣ ਤੇ ਰਾਜਾ ਹਰ ਗਲ ਲਈ ਪਹਿਲੋਂ ਤਿਆਰ ਰਿਹਾ ਕਰੇ। ਇਤਿਆਦਿਕ, ਬਾਕੀ ਸਵਾਲਾਂ ਦੇ ਜਵਾਬ ਭੀ ਇਸੇ ਤਰਾਂ ਵਣ ਵਣ ਦੀ ਲਕੜੀ ਵਾਂਗ ਆਏ। ਕਿਸੇ ਆਖਿਆ ਵਰਤਾਵ ਲਈ ਚੰਗੇ ਆਦਮੀ ਵਜ਼ੀਰ ਹਨ। ਕਿਸੇ ਆਖਿਆ ਨਹੀਂ। ਫ਼ੌਜ ਅਤੇ ਜਰਨੈਲਾਂ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ, ਸਭ ਤੋਂ ਜ਼ਰੂਰੀ ਕੰਮ ਕਿਸੇ ਨੇ ਸਾਇੰਸ ਦਸਿਆ ਕਿਸੇ ਨੇ ਕੋਮਲ ਹੁਨਰ, ਕਿਸੇ ਨੇ ਯੁਧ ਤੇ ਕਿਸੇ ਨੇ ਭਗਤੀ ਦਸਿਆ। ਜਵਾਬ ਅਜਿਹੇ ਭਾਂਤ ਭਾਂਤ ਦੇ ਸਨ ਕਿ ਰਾਜੇ ਦੀ ਕਿਸੇ ਨਾਲ ਭੀ ਤਸੱਲੀ ਨਾ ਹੋਈ ਤੇ ਉਸ ਨੇ ਇਨਾਮ ਕਿਸੇ ਨੂੰ ਭੀ ਨਾ ਦਿਤਾ।

ਇੰਨੇ ਨੂੰ ਪਤਾ ਲਗਾ ਕਿ ਜੰਗਲ ਵਿਚ ਇਕ ਸਿਆਣਾ ਤਪੀਸ਼ਰ ਰਹਿੰਦਾ ਹੈ। ਰਾਜੇ ਆਖਿਆ ਚਲੋ ਓਸ ਤੋਂ ਉਤਰ ਪੁਛੀਏ। ਤਪੀਸ਼ਰ ਆਪਣੀ ਕੁਟੀਆ ਛਡਕੇ ਬਾਹਰ ਨਹੀਂ ਸੀ ਜਾਂਦਾ ਹੁੰਦਾ ਅਤੇ ਨਾਂ ਹੀ ਉਹ ਆਮ ਆਦਮੀਆਂ ਤੋਂ ਬਿਨਾਂ ਕਿਸੇ ਨਾਲ ਬਾਤ ਚੀਤ ਕਰਿਆ ਕਰਦਾ ਸੀ। ਇਸ ਵਾਸਤੇ ਰਾਜੇ ਨੇ ਭੇਸ