ਪੰਨਾ:ਚੰਬੇ ਦੀਆਂ ਕਲੀਆਂ.pdf/151

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੪੦ )

ਫੜਕੇ ਆਖਿਆ: "ਤੁਸੀਂ ਥਕ ਗਏ ਹੋ, ਆਓ ਹੁਣ ਮੈਂ ਕੰਮ ਕਰਾਂ।" ਰਾਜੇ ਨੇ ਕਹੀ ਹਥੋਂ ਨ ਛਡੀ ਅਤੇ ਕਿਆਰੇ ਪੁਟਦਾ ਰਿਹਾ। ਦੋ ਘੰਟੇ ਲੰਘ ਗਏ। ਰੁਖਾਂ ਦੇ ਓਹਲੇ ਹੋਕੇ ਸੂਰਜ ਛੁਪਣ ਲਗਾ ਅਤੇ ਰਾਜੇ ਨੇ ਕਹੀ ਰਖਕੇ ਪੁਛਿਆ:-"ਤਪੀ ਜੀ, ਮੈਂ ਤਸਾਡੇ ਪਾਸ ਆਪਣੇ ਪ੍ਰਸ਼ਨਾਂ ਦਾ ਉੱਤਰ ਲੈਣ ਨੂੰ ਆਇਆ ਹਾਂ। ਜੇ ਤੁਸੀਂ ਜਵਾਬ ਨਹੀਂ ਦੇਣਾ, ਤਾਂ ਦਸੋ। ਮੈਂ ਘਰ ਨੂੰ ਮੁੜ ਜਾਵਾਂ।" ਤਪੀਸ਼ਰ ਬੋਲਿਆ ਔਹ ਵੇਖੋ ਕੋਈ ਆਦਮੀ ਦੌੜਿਆ ਆਉਂਦਾ ਹੈ। ਵੇਖੀਏ ਇਸ ਵਿਚਾਰੇ ਤੇ ਕੀ ਬਿਪਤਾ ਪਈ ਹੈ।" ਰਾਜੇ ਨੇ ਮੁੜਕੇ ਵੇਖਿਆ ਜੰਗਲ ਵਿਚੋਂ ਇਕ ਗੱਭਰੂ ਦੌੜਦਾ ਆਇਆ, ਓਸ ਦੇ ਹੱਥ ਅਪਣੀ ਇਕ ਵਖੀ ਤੇ ਸਨ ਅਤੇ ਓਥੋਂ ਲਹੂ ਚਲ ਰਿਹਾ ਸੀ। ਓਹ ਤਪੀਸ਼ਰ ਅਰ ਰਾਜੇ ਦੇ ਨੇੜੇ ਆਕੇ ਨਿਢਾਲ ਹੋਕੇ ਢਹਿ ਪਿਆ। ਰਾਜੇ ਨੇ ਫੌਰਨ ਓਸ ਦੀ ਪਟੀ ਖੋਲੀ ਤੇ ਵੇਖਿਆ ਕਿ ਵਖੀ ਵਿਚ ਭਾਰੀ ਜ਼ਖ਼ਮ ਹੈ। ਰਾਜੇ ਨੇ ਉਸ ਨੂੰ ਧੋਕੇ ਆਪਣੇ ਰੁਮਾਲ ਤੇ ਤਪੀਸ਼ਰ ਦੇ ਤੌਲੀਏ ਨਾਲ ਬੰਨ੍ਹਿਆਂ, ਪਰ ਲਹੂ ਵਗਣੋਂ ਬੰਦ ਨ ਹੋਇਆ। ਰਾਜਾ ਫਿਰ ਫਿਰ ਲਹੂ ਭਰਿਆ ਰੁਮਾਲ ਲਾਹੇ ਅਤੇ ਓਸ ਨੂੰ ਧੋਕੇ ਜ਼ਖਮ ਤੇ ਬੰਨ੍ਹ ਦੇਵੇ। ਅਖੀਰ ਲਹੂ ਵਗਣਾ ਬੰਦ ਹੋ ਗਿਆ ਤੇ ਉਸ ਆਦਮੀ ਨੇ ਅੱਖਾ ਖੋਲ੍ਹੀਆਂ ਅਰ ਪੀਣ ਨੂੰ ਕੁਝ ਪਾਣੀ ਮੰਗਿਆ। ਰਾਜਾ ਦੌੜਕੇ ਤਾਜ਼ਾ ਪਾਣੀ ਲੈ ਆਇਆ ਤੇ ਉਸ ਦੇ ਮੂੰਹ ਵਿਚ ਪਾਇਓ ਸੂ। ਇੰਨੇ ਨੂੰ ਸੂਰਜ ਲਹਿ ਗਿਆ