ਪੰਨਾ:ਚੰਬੇ ਦੀਆਂ ਕਲੀਆਂ.pdf/155

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਢਿਆਂ ਦੀ ਤੀਰਥ ਯਾਤਰਾ


(੧)

ਰਿਆਸਤ ਜਮੂੰ ਦੇ ਇਕ ਛੋਟੇ ਜਿਹੇ ਪਿੰਡ ਵਿਚ ਦੋ ਬੁੱਢੇ ਰਹਿੰਦੇ ਸਨ। ਇਕ ਦਾ ਨਾਮ ਰਾਮਦਾਸ ਤੇ ਦੂਜੇ ਦਾ ਸ਼ਾਮਦਾਸ ਸੀ। ਇਹਨਾਂ ਦੋਹਾਂ ਨੇ ਕਿਸੇ ਆਪੱਤ ਕਾਲ ਵਿਚ ਸੁਖਿਆ ਸੀ ਕਿ ਹਰਿਦਵਾਰ ਵਿਸਾਖੀ ਦਾ ਇਸ਼ਨਾਨ ਕਰਾਂਗੇ, ਪਰ ਕਈ ਵਿਸਾਖੀਆਂ ਗੁਜ਼ਰ ਗਈਆਂ ਤੇ ਦੋਹਾਂ ਨੇ ਆਪਣਾ ਪ੍ਰਣ ਪੂਰਾ ਨਾ ਕੀਤਾ।

ਸ਼ਾਮਦਾਸ ਭਲਾ ਲੋਕ ਸੀ। ਉਸ ਵਿਚ ਹੁੱਕੇ ਤਮਾਕੂ, ਨਸਵਾਰ ਜਾਂ ਸ਼ਰਾਬ ਵਰਗੀ ਕੋਈ ਇੱਲਤ ਨਹੀਂ ਸੀ। ਸਾਰੀ ਉਮਰ ਉਸ ਨੇ ਕਿਸੇ ਨੂੰ ਮੰਦਾ ਨਹੀਂ ਸੀ ਆਖਿਆ। ਉਸ ਦਾ ਟੱਬਰ ਚੰਗਾ ਵਡਾ ਸੀ। ਦੋ ਪੁਤਰ ਸਨ ਅਤੇ ਇਕ ਪੋਤਰੇ ਦਾ ਵਿਆਹ ਭੀ ਹੋ ਚੁੱਕਾ ਸੀ। ਸ਼ਾਮਦਾਸ ਸਰੀਰ ਦਾ ਚੰਗਾ ਅਤੇ ਹਡ ਕਾਠ ਦਾ ਤਕੜਾ ਸੀ। ਭਾਵੇਂ ਬੁਢਾ ਹੋ ਚੁਕਾ ਸੀ, ਤਾਂ ਭੀ ਪੁਰਾਣੇ ਸਮਿਆਂ ਦੀ ਸਤਿਆ ਉਸ ਵਿਚ ਸੀ।

ਰਾਮਦਾਸ ਨਾ ਗ਼ਰੀਬ ਅਤੇ ਨਾ ਅਮੀਰ ਸੀ। ਜਵਾਨੀ ਦੇ ਵੇਲੇ ਉਸ ਨੇ ਮੇਹਨਤ ਮਜ਼ੂਰੀ ਕਰਕੇ ਕੁਝ ਕਮਾਈ ਕੀਤੀ ਸੀ, ਪਰ ਹੁਣ ਬੁਢਾ ਹੋਕੇ ਉਸ ਨੇ ਬਕਰੀਆਂ ਰਖਣ ਦਾ ਕੰਮ ਸ਼ੁਰੂ ਕੀਤਾ। ਉਸਦਾ ਇੱਕ ਪੁਤਰ ਨੌਕਰੀ ਕਰਨ ਲਈ ਪੰਜਾਬ ਵਿਚ ਆਇਆ