ਪੰਨਾ:ਚੰਬੇ ਦੀਆਂ ਕਲੀਆਂ.pdf/156

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੪੫ )

ਹੋਇਆ ਸੀ ਤੇ ਦੂਜਾ ਘਰ ਵਿਚ ਪਿਤਾ ਜੀ ਦੀ ਮਦਦ ਕਰਦਾ ਸੀ। ਰਾਮਦਾਸ ਨੇਕ ਬੰਦਾ ਸੀ ਅਤੇ ਸਦਾ ਸੰਤੁਸ਼ਟ ਰਹਿਣ ਵਾਲਾ ਸੀ। ਕਿਸੇ ਕਿਸੇ ਵੇਲੇ ਉਹ ਸ਼ਰਾਬ ਭੀ ਪੀ ਲੈਂਦਾ ਸੀ, ਨਸਵਾਰ ਦੀ ਆਦਤ ਉਸ ਨੂੰ ਸੀ ਅਤੇ ਰਾਗ ਦਾ ਸ਼ੌਕੀਨ ਸੀ, ਪਰ ਘਰ ਬਾਰ, ਸਾਕ ਅੰਗਾਂ ਨਾਲ ਉਸ ਦਾ ਸਲੂਕ ਚੰਗਾ ਸੀ। ਉਹ ਸਿਰੋਂ ਗੰਜਾ ਸੀ।

ਦੋਹਾਂ ਬੁੱਢਿਆਂ ਨੂੰ ਭਾਵੇਂ ਸੁਖਣਾ ਸੁੱਖਿਆਂ ਕਈ ਸਾਲ ਬੀਤ ਗਏ ਸਨ, ਪਰ ਇਹ ਵਾਰਤਾ ਉਸ ਸਮੇਂ ਦੀ ਹੈ ਜਦ ਪੰਜਾਬ ਵਿਚ ਰੇਲ ਨਹੀਂ ਸੀ ਹੁੰਦੀ ਅਤੇ ਲੋਕ ਤੀਰਥਾਂ ਤੇ ਜਾਣ ਲਗਿਆਂ ਪੈਦਲ ਸਫ਼ਰ ਕਰਦੇ ਸਨ।

ਰਾਮਦਾਸ ਤੇ ਸ਼ਾਮਦਾਸ ਦੋਹਾਂ ਦਾ ਖਿਆਲ ਸੀ ਕਿ ਹਰਿਦਵਾਰ ਦੀ ਯਾਤਰਾ ਤੇ ਛੇ ਮਹੀਨੇ ਜ਼ਰੂਰ ਲਗ ਜਾਣਗੇ ਅਤੇ ਸ਼ਾਮਦਾਸ ਦਾ ਜੀ ਨਹੀਂ ਸੀ ਕਰਦਾ ਕਿ ਇਤਨੇ ਚਿਰ ਵਾਸਤੇ ਘਰੋਂ ਵਿਛੜ ਜਾਵੇ। ਉਸ ਨੂੰ ਹਮੇਸ਼ਾ ਕੋਈ ਨਾ ਕੋਈ ਜ਼ਰੂਰੀ ਕੰਮ ਪਿਆ ਰਹਿੰਦਾ ਸੀ। ਇਕ ਕੰਮ ਮੁਕ ਜਾਏ ਤਾਂ ਦੂਜਾ ਸ਼ੁਰੂ ਹੋ ਪੈਂਦਾ ਸੀ। ਪਹਿਲਾਂ ਉਸ ਨੇ ਪੋਤਰੇ ਦਾ ਵਿਆਹ ਕੀਤਾ, ਫੇਰ ਆਖਣ ਲੱਗਾ ਮੇਰਾ ਛੋਟਾ ਪੁਤ੍ਰ ਫੌਜ ਵਿਚੋਂ ਛੁੱਟੀ ਲੈ ਆਵੇ ਤਦ ਤੀਰਥਾਂ ਤੇ ਜਾ ਸਕਾਂਗਾ, ਜਦ ਪੁਤਰ ਭੀ ਆ ਗਿਆ ਤਾਂ ਉਸ ਨੇ ਇਕ ਮਕਾਨ ਉਸਾਰਨਾ ਸ਼ੁਰੂ ਕੀਤਾ।