ਪੰਨਾ:ਚੰਬੇ ਦੀਆਂ ਕਲੀਆਂ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੫ )

ਦਾਸਾ ਸੋਧਿਆ ਅਤੇ ਜਾਣੀ ਜਾਣ ਅਕਾਲ ਪਰੁਖ ਅਗੇ ਸਿਰ ਨਿਵਾਕੇ ਰੋਣ ਲੱਗ ਪਿਆ।

ਰਘਬੀਰ ਸਿੰਘ ਦਾ ਅਸਬਾਬ ਅਰ ਰੁਪਏ ਪੁਲੀਸ ਨੇ ਕਾਬੂ ਕਰ ਲਏ, ਅਤੇ ਉਸ ਨੂੰ ਗੁਜਰਾਂਵਾਲੇ ਦੀ ਜੇਹਲ ਵਿਚ ਲਿਜਾਕੇ ਅੰਦਰ ਡਕ ਦਿਤਾ।

ਕਰੀਮ ਨਗਰ ਪਿੰਡ ਵਿਚੋਂ ਰਘਬੀਰ ਸਿੰਘ ਦੇ ਚਾਲ ਚਲਨ ਬਾਬਤ ਪਤਾ ਲਿਆ ਗਿਆ। ਸਾਰੇ ਭਲੇਮਾਣਸਾਂ ਅਰ ਪਤਵੰਤਿਆਂ ਨੇ ਇਹੋ ਆਖਿਆ ਕਿ ਰਘਬੀਰ ਸਿੰਘ ਪਹਿਲਾਂ ਜ਼ਰੂਰ ਖਰਾਬ ਆਦਮੀ ਹੁੰਦਾ ਸੀ, ਪਰੰਤੂ ਹੁਣ ਬੜੇ ਚਿਰਾਂ ਤੋਂ ਸੁਧਰਿਆ ਹੋਇਆ ਹੈ। ਇਸ ਗਵਾਹੀ ਨੂੰ ਹਾਕਮ ਨੇ ਨਾ ਮੰਨਿਆਂ ਅਤੇ ਅਦਾਲਤ ਨੇ ਫੈਸਲਾ ਦੇ ਦਿਤਾ ਕਿ ਰਘਬੀਰ ਸਿੰਘ ਨੂੰ ਪਹਿਲਾਂ ਬੈਂਤ ਲਗਾਏ ਜਾਣ ਅਰ ਫੇਰ ਕਾਲੇ ਪਾਣੀ ਭੇਜਿਆ ਜਾਵੇ।

ਰਘਬੀਰ ਸਿੰਘ ਦੀ ਵਹੁਟੀ ਨੂੰ ਜਦੋਂ ਇਹ ਖਬਰ ਮਿਲੀ ਉਹ ਵਿਚਾਰੀ ਬਹੁਤ ਵਿਆਕੁਲ ਹੋਈ। ਉਸ ਦੇ ਬਚੇ ਨਿਆਣੇ ਹੀ ਸਨ ਅਤੇ ਛੋਟਾ ਮੁੰਡਾ ਤਾਂ ਅਜੇ ਥਣਾਂ ਤੇ ਹੀ ਸੀ। ਉਹ ਬਚਿਆਂ ਨੂੰ ਨਾਲ ਲੈਕੇ ਪਤੀ ਦੀ ਮੁਲਾਕਾਤ ਨੂੰ ਗਈ। ਬਹੁਤ ਮਿੰਨਤਾਂ ਤਰਲਿਆਂ ਦੇ ਪਿਛੋਂ ਉਸ ਨੂੰ ਪਤੀ ਨਾਲ ਮਿਲਣ ਦੀ ਆਗਿਆ ਮਿਲੀ।

ਜਦ ਉਸ ਨੇ ਰਘਬੀਰ ਸਿੰਘ ਨੂੰ ਜੇਹਲ ਦੇ ਕਪੜੇ ਪਾਏ ਹੋਏ ਅਰ ਪੈਰੀਂ ਬੇੜੀ ਪਈਆਂ ਵੇਖੀਆਂ, ਉਹ ਨੂੰ ਗਸ਼ੀ ਆ ਗਈ। ਕੁਝ ਚਿਰ ਮਗਰੋਂ ਹੋਸ਼ ਵਿਚ ਆਈ ਤਾਂ ਘਰ ਦਾ ਹਾਲ ਚਾਲ ਉਸ ਨੇ ਦਸਿਆ ਕੇ ਪਤੀ ਦਾ ਸਾਰਾ ਹਾਲ