ਪੰਨਾ:ਚੰਬੇ ਦੀਆਂ ਕਲੀਆਂ.pdf/162

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( 151 )

ਨਾ ਕੋਈ ਆਪਤ ਆਈ ਹੈ, ਇਹ ਸੋਚਕੇ ਉਹ ਅੰਦਰ ਵੜ ਗਿਆ।

ਅੰਦਰ ਜਾਕੇ ਵੇਖਿਓ ਸੁ ਇਕ ਬੁਢੀ ਜ਼ਨਾਨੀ ਬੈਠੀ ਹੈ ਜਿਸ ਦੇ ਸਾਰੇ ਸਰੀਰ ਪਰ ਇਕੋ ਕਪੜਾ ਹੈ, ਉਸਦੇ ਪਾਸ ਇਕ ਮਾੜਾ ਤੇ ਪੀਲੇ ਮੂੰਹ ਵਾਲਾ ਛੋਟਾ ਜਿਹਾ ਮੁੰਡਾ ਬੈਠਾ ਹੈ। ਇਕ ਖੂੰਜੇ ਵਿਚੋਂ ਬਦਬੋ ਆ ਰਹੀ ਹੈ ਤੇ ਬਦਬੋ ਨਾਲ ਸਾਰਾ ਕੋਠਾ ਭਰਿਆ ਪਿਆ ਹੈ। ਨਿਝਾ ਕੇ ਵੇਖਿਓ ਸੁ, ਉਸ ਪਾਸੇ ਇਕ ਜਵਾਨ ਜ਼ਨਾਨੀ ਬੇਸੁਧ ਪਈ ਸੀ ਤੇ ਮੁੜ ੨ ਅੱਡੀਆਂ ਜ਼ਮੀਨ ਨਾਲ ਰਗੜਦੀ ਸੀ, ਬੀਮਾਰੀ ਦੀ ਤੜਫ਼ਾਟ ਵਿਚ ਕਦੀ ਸਜੀ ਲਤ ਉੱਪਰ ਕਰੇ ਕਦੀ ਖਬੀ, ਉਸ ਬਿਚਾਰੀ ਬੇਸੁਧ ਦਾ ਮਲ ਮੂਤ੍ਰ ਭੀ ਵਿਚੇ ਪਿਆ ਸੀ ਅਤੇ ਬੁਢੀ ਮਾਈ ਪਾਸ ਆਸੰਗ ਨਹੀਂ ਸੀ ਕਿ ਉਸ ਨੂੰ ਸਾਫ਼ ਕਰੇ । ਰਾਮਦਾਸ ਨੂੰ ਅੰਦਰ ਔਂਦੇ ਵੇਖਕੇ ਬੁਢੀ ਡਰ ਗਈ ਤੇ ਆਖਣ ਲਗੀ- "ਕੀ ਲੈਣ ਆਇਆ ਹੈਂ ? ਹਾਇ ਰਬਾ ! ਇਹ ਕੌਣ ਆ ਗਿਆ? ਸਾਡੇ ਪਾਸ ਤਾਂ ਕੁਝ ਨਹੀਂ।"

ਰਾਮਦਾਸ-"ਮੈਂ ਯਾਤਰੂ ਹਾਂ ਅਤੇ ਕੇਵਲ ਪਾਣੀ ਦੀ ਘੁਟ ਮੰਗਣ ਲਈ ਅੰਦਰ ਆਇਆ ਸਾਂ।"

ਮਾਈ-"ਸਾਡੇ ਘਰ ਪਾਣੀ ਨਹੀਂ ਅਤੇ ਲਿਔਣ ਵਾਲਾ ਮਨੁੱਖ ਭੀ ਕੋਈ ਨਹੀਂ, ਨਾ ਕੋਈ ਭਾਂਡਾ ਟਿੰਡਰ ਹੈ, ਜਾਹ ਆਪਣਾ ਰਾਹ ਫੜ।"

ਰਾਮਦਾਸ-"ਤੁਸਾਡੇ ਵਿਚੋਂ ਕੋਈ ਭੀ ਉਸ ਬੀਮਾਰ