ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/164

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੫੩ )

ਬੁੱਢੀ ਮਾਈ ਪਾਸੋਂ ਖੂਹ ਦਾ ਪਤਾ ਪੁਛਕੇ ਰਾਮ ਦਾਸ ਨੇ ਇਕ ਬਾਲਟੀ ਚੁਕੀ ਅਤੇ ਪਾਣੀ ਦੀ ਭਰਕੇ ਲੈ ਆਇਆ। ਉਸ ਮਾਈ ਅਰ ਆਦਮੀ ਨੇ ਕੁਝ ਰੋਟੀ ਖਾਕੇ ਪਾਣੀ ਪੀਤਾ, ਪਰ ਜਵਾਨ ਜ਼ਨਾਨੀ ਉਸੇ ਤਰਾਂ ਬੇਸੁਰਤ ਪਈ ਸੀ। ਰਾਮਦਾਸ ਬਜ਼ਾਰ ਜਾਕੇ ਕੁਝ ਚਾਵਲ, ਲੂਣ, ਘਿਓ ਲੈ ਆਇਆ, ਕੁਝ ਉਸ ਕੁੜੀ ਨੇ ਮਦਦ ਕੀਤੀ, ਛੇਤੀ ਚਾਵਲ ਤਿਆਰ ਹੋ ਗਏ, ਕੁਝ ਉਸ ਆਦਮੀ ਨੇ ਖਾਧੇ, ਕੁਝ ਬੁਢੀ ਮਾਈ ਨੇ। ਮੁੰਡੇ ਅਰ ਕੁੜੀ ਨੇ ਚੰਗੀ ਤਰਾਂ ਲੱਕ ਕੇ ਤਾਂਬੀਆ ਸਾਫ਼ ਕਰ ਛਡਿਆ ਅਰ ਰਜ ਪੁਜਕੇ ਦੋਨੋਂ ਉਥੇ ਭੁੰਞੇੇ ਸੌਂ ਗਏ ।

ਹੁਣ ਉਸ ਆਦਮੀ ਅਤੇ ਬੁਢੀ ਮਾਈ ਨੇ ਆਪਣੀ ਵਿਥਿਆ ਵਿਸਥਾਰ ਨਾਲ ਰਾਮਦਾਸ ਨੂੰ ਸੁਨਾਈ, ਜਿਸ ਦਾ ਸਾਰ ਇਹ ਸੀ ਕਿ ਇਹ ਟਬਰ ਵਿਚਾਰਾ ਪਹਿਲਾਂ ਹੀ ਗਰੀਬ ਸੀ, ਪਰ ਜਦ ਕਾਲ ਪੈ ਗਿਆ ਤਾਂ ਇਹਨਾਂ ਦਾ ਹਾਲ ਹੋਰ ਭੈੜਾ ਹੋ ਗਿਆ। ਗੁਆਂਢੀਆਂ ਪਾਸੋਂ ਮੰਗ ਤੰਗ ਕੇ ਇਕ ਮਹੀਨਾ ਗੁਜ਼ਾਰਾ ਕੀਤਾ, ਫੇਰ ਗੁਆਂਢੀਆਂ ਵਿਚੋਂ ਭੀ ਕਈ ਆਪ ਭੁੱਖੇ ਹੋ ਗਏ ਅਤੇ ਕਈਆਂ ਦਾ ਦਿਲ ਭੁਖਾ ਹੋ ਗਿਆ। ਇਹ ਆਦਮੀ ਚਾਰੇ ਪਾਸਿਓਂ ਕਰਜ਼ਾਈ ਹੋ ਗਿਆ ਕਿਸੇ ਗੁਆਂਢੀ ਪਾਸੋਂ ਆਟਾ ਉਧਾਰ ਲਿਆ ਹੋਇਆ ਸੀ, ਕਿਸੇ ਪਾਸੋਂ ਰੁਪੈ ਅਤੇ ਕਿਸੇ ਪਾਸੋਂ ਦਾਲ ਰਾਵਲ। ਇਹ ਆਦਮੀ ਘਰੋਂ ਬਾਹਰ ਮਜੂਰੀ ਕਰਨ