ਪੰਨਾ:ਚੰਬੇ ਦੀਆਂ ਕਲੀਆਂ.pdf/167

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੫੬ )

ਵੇਖਿਆ ਸੀ। ਇਹ ਸੋਚ ਕੇ ਉਸ ਨੇ ਪਿੰਡ ਦੇ ਇਕ ਜ਼ਿਮੀਦਾਰ ਪਾਸੋਂ ਦੋ ਬੈਲ ੫o) ਰੁਪੈ ਨੂੰ ਮੁਲ ਲਏ ਅਤੇ ਉਹ ਬੈਲ ਇਸ ਘਰ ਵਾਲੇ ਦੇ ਹਵਾਲੇ ਕਰਕੇ ਇਕ ਗਊ ਖਰੀਦਣ ਦਾ ਵਿਚਾਰ ਕਰਨ ਲਗਾ, ਪਰ ਉਸ ਨੂੰ ਰਾਤ ਮੰਜੇ ਤੇ ਪਏ ਸੋਚ ਆਈ-ਰਾਮਦਾਸਾ ਇਹ ਕਿਥੇ ਪਸਰਕੇ ਬੈਠ ਗਿਆ ਹੈਂ? ਤੂੰ ਤਾਂ ਪਾਣੀ ਦਾ ਇਕ ਘੁਟ ਮੰਗਣ ਆਇਆ ਸੀ ਤੇ ਹੁਣ ਇਹਨਾਂ ਦੀ ਜ਼ਮੀਨ ਬੀਜਣ ਅਤੇ ਘਰ ਦਾ ਸਾਰਾ ਕੰਮ ਧੰਦਾ ਕਰਨ ਦੀ ਪੰਡ ਖਾਹਮਖਾਹ ਆਪਣੇ ਸਿਰ ਤੇ ਚੁਕਣ ਲਗਾ ਹੈਂ। ਤੂੰ ਚੰਗੀ ਤੀਰਥ ਯਾਤ੍ਰਾ ਕੀਤੀ। ਸ਼ਾਮਦਾਸ ਚਾਰ ਦਿਨਾਂ ਵਿਚ, ਸੱਠ ਕੋਹ ਪੈਂਡਾ ਕਰ ਗਿਆ ਹੋਵੇਗਾ ਅਤੇ ਤੂੰ ਇਥੇ ਹੀ ਪਥੱਲ ਮਾਰਕੇ ਬੈਠਾ ਹੈਂ?

ਰਾਮਦਾਸ ਦੇ ਦਿਲ ਵਿਚ ਇਸ ਪ੍ਰਕਾਰ ਦੇ ਅਡੋ ਅਡ ਖਿਆਲ ਸਨ। ਉਸ ਦੇ ਮਨ ਵਿਚ ਦਇਆ ਆਉਂਦੀ ਸੀ ਤਾਂ ਆਖਦਾ ਸੀ ਇਹਨਾਂ ਦੀ ਮਦਦ ਕਰਨ ਵਾਸਤੇ ਇਥੇ ਠਹਿਰਾਂ, ਦੂਜੇ ਪਾਸੇ ਖਿਆਲ ਔਂਦਾ ਸੀ ਕਿ ਵਿਸਾਖੀ ਤੇ ਹਰਦਵਾਰ ਦਾ ਇਸ਼ਨਾਨ ਕਰਨਾ ਹੈ।

ਅਖੀਰ ਵਿਚ ਉਸ ਨੇ ਫੈਸਲਾ ਕੀਤਾ ਕਿ ਇਹਨਾਂ ਦੀ ਥੋੜੀ ਜਿਹੀ ਮਦਦ ਹੋਰ ਕਰਨੀ ਚਾਹੀਦੀ ਹੈ। ਉਸ ਨੇ ਬਾਜ਼ਾਰ ਵਿਚੋਂ ਇਕ ਟੋਕਾ, ਦਾਤ੍ਰੀ ਅਤੇ ਹੋਰ ਸਾਮਾਨ ਖਰੀਦਕੇ, ਉਸ ਆਦਮੀ ਦੇ ਹਵਾਲੇ ਕੀਤਾ ਅਤੇ ਉਸ ਨੂੰ ਆਖਿਉਸ-ਕਿਸੇ ਦਾ ਮੁਜ਼ੇਰਾ ਬਣ ਜਾ ਅਤੇ ਇਕ ਸਾਲ ਵਿਚ ਕੁਝ ਦਾਣਾ ਫੱਕਾ ਕੱਠਾ