ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/173

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੬੨ )

ਸਹਾਰਨ ਪੁਰ ਤੋਂ ਸ਼ਾਮਦਾਸ ਨਾਲ ਇਕ ਸਾਥੀ ਰਲ ਪਿਆ, ਇਹ ਆਦਮੀ ਸਿੰਧ ਦੇਸ਼ ਦਾ ਸੀ, ਪਰ ਕੁਝ ਕੁਝ ਪੰਜਾਬੀ ਬੋਲ ਸਕਦਾ ਸੀ। ਇਹ ਅਤੇ ਸ਼ਾਮ ਦਾਸ ਯਾਤ੍ਰਾ ਲਈ ਕੱਠੇ ਹੋ ਗਏ। ਸਿੰਧੀ ਚੇਹਰੇ ਮੋਹਰੇ ਤੋਂ ਚੰਗਾ ਪੁਰਸ਼ ਜਾਪਦਾ ਸੀ, ਪਰ ਇਕ ਗਲ ਅਜੀਬ ਸੀ ਕਿ ਜਿਥੇ ਭੀ ਇਕ ਪੈਸਾ ਖਰਚਣ ਦੀ ਲੋੜ ਪਵੇ ਓਥੇ ਉਹ ਸ਼ਾਮਦਾਸ ਨੂੰ ਅਗਾਂਹ ਕਰ ਦੇਂਦਾ ਸੀ।

ਇਹ ਜੱਥਾ ਚਲਦਾ ਚਲਦਾ ਜਵਾਲਾ ਪੁਰ ਪਹੁੰਚਿਆ। ਇਥੇ ਪਾਂਡਿਆਂ ਅਤੇ ਪਰੋਹਤਾਂ ਦਾ ਗੜ੍ਹ ਹੈ। ਸ਼ਾਮ ਦਾਸ ਅਤੇ ਸਿੰਧੀ ਨੂੰ ਭੀ ਕਈ ਪਰੋਹਤਾਂ ਨੇ ਘੇਰਿਆ, ਪਰ ਸਾਰਿਆਂ ਤੋਂ ਜਾਨ ਬਚਾਂਦੇ ਹੋਏ ਇਹ ਤੁਰੇ ਗਏ ਅਤੇ ਤ੍ਰਿਕਾਲਾਂ ਤਕ ਹਰਿਦਵਾਰ ਪਹੁੰਚ ਗਏ। ਗੰਗਾ ਮਾਈ ਦੇ ਦਰਸ਼ਨ ਕਰਕੇ ਜੋ ਖੁਸ਼ੀ ਸ਼ਾਮਦਾਸ ਨੂੰ ਹੋਈ ਉਸ ਦਾ ਕੀ ਠਿਕਾਣਾ। ਜੇਹੜੇ ਦਰਸ਼ਨਾਂ ਵਾਸਤੇ ਛੇ ਮਹੀਨੇ ਪੈਂਡਾ ਕੀਤਾ ਅਤੇ ਕਈ ਪ੍ਰਕਾਰ ਦੀਆਂ ਤਕਲੀਫਾਂ ਭੋਗੀਆਂ ਉਹ ਦਰਸ਼ਨ ਅਜ ਨਸੀਬ ਹੋਏ। ਰਾਤ ਪੈ ਚੁਕੀ ਸੀ ਅਤੇ ਗੰਗਾ ਦੇ ਕਿਨਾਰੇ ਹੀ ਇਕ ਥਾਂ ਤੇ ਚਾਦਰ ਵਿਛਾਕੇ ਇਹ ਦੋਵੇਂ ਆਦਮੀ ਸੌਂ ਗਏ।

ਦੂਜੇ ਦਿਨ ਇਹਨਾਂ ਨੇ ਤੜਕੇ ਉਠਕੇ ਹਰਿ ਕੀ ਪੌੜੀ ਤੇ ਇਸ਼ਨਾਨ ਕੀਤਾ, ਪਰ ਸ਼ਾਮਦਾਸ ਇਹ ਵੇਖਕੇ ਬੜਾ ਅਚਰਜ ਹੋਇਆ ਕਿ ਉਸ ਤੋਂ ਕੁਝ