ਪੰਨਾ:ਚੰਬੇ ਦੀਆਂ ਕਲੀਆਂ.pdf/177

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੬੬ )

ਵਿਚ ਹੀ ਖੜਾ ਹੋ ਗਿਆ ਕਿ ਇਥੋਂ ਦੀ ਲੰਘੇਗਾ ਤਾਂ ਮੈਂ ਮਿਲ ਪਵਾਂਗਾ। ਸਾਰੇ ਆਦਮੀ ਮਥਾ ਟੇਕ ਕੇ ਚਲੇ ਗਏ ਪਰ ਰਾਮਦਾਸ ਅੰਦਰੋਂ ਨਾ ਲਭਿਆ।

(੭)

ਇਸ ਪ੍ਰਕਾਰ ਤੀਰਥ ਯਾਤ੍ਰਾ ਕਰਕੇ ਸ਼ਾਮਦਾਸ ਪਿਛਾਂਹ ਮੁੜਿਆ। ਉਹ ਹੈਰਾਨ ਸੀ ਕਿ ਰਾਮਦਾਸ ਨੂੰ ਮੈਂ ਦੋ ਵਾਰੀ ਹਰਿਦਵਾਰ ਅਤੇ ਇਕ ਵਾਰੀ ਬਦਰੀ ਨਾਰਾਇਣ ਵੇਖਿਆ ਹੈ। ਉਹ ਉਥੇ ਕਿਵੇਂ ਪਹੁੰਚ ਗਿਆ? ਇਹ ਖਿਆਲ ਉਸ ਨੂੰ ਮੁੜ ਮੁੜ ਕੇ ਔਂਦਾ ਸੀ। ਕੁਛ ਦਿਨ ਤਾਂ ਇਸੇ ਖਿਆਲ ਵਿਚ ਬੀਤੇ। ਜਦ ਅਧਾ ਕੁ ਪੈਂਡਾ ਨਿਬੜ ਗਿਆ ਤਾਂ ਫੇਰ ਦੁਨੀਆਂ ਦੇ ਧੰਧੇ ਚੇਤੇ ਆਏ, ਦਿਲ ਵਿਚ ਤੌਖਲਾ ਪਿਆ ਕਿ ਘਰ ਦਾ ਕੰਮ ਧੰਧਾ ਕੀ ਪਤਾ ਕਿਵੇਂ ਚਲਦਾ ਹੋਵੇਗਾ। ਉਸ ਨੇ ਸੋਚਿਆ ਘਰ ਦੀ ਜਾਇਦਾਦ ਬਨਾਣ ਲਗਿਆਂ ਮੇਰੀ ਉਮਰ ਲਗ ਗਈ ਪਰ ਵਿਗੜਨ ਲਗਿਆਂ ਮਿੰਟ ਦੀ ਦੇਰ ਨਹੀਂ ਲਗਣੀ। ਕੀ ਪਤਾ ਪਿੱਛੋਂ ਮੁੰਡਿਆਂ ਨੇ ਕੀ ਪ੍ਰਬੰਧ ਰਖਿਆ ਹੈ, ਫਸਲ ਕਿਹੋ ਜਿਹੇ ਹਨ, ਬਕਰੀਆਂ ਦਾ ਕੀ ਹਾਲ ਹੈ?

ਇਨ੍ਹਾਂ ਸੋਚਾਂ ਵਿਚ ਤੁਰੇ ਜਾਂਦੇ ਸ਼ਾਮ ਦਾਸ਼ ਨੂੰ ਉਸੇ ਦੇਸ਼ ਵਿਚੋਂ ਲੰਘਣਾ ਪਿਆ ਜਿਥੇ ਰਾਮਦਾਸ ਉਸ ਪਾਸੋਂ ਅਡ ਹੋਇਆ ਸੀ। ਇਸ ਦੇਸ ਦੀ ਹੁਣ ਕਾਇਆਂ ਪਲਟੀ ਹੋਈ ਸੀ, ਪਿਛਲੇ ਸਾਲ ਇਥੇ ਕਾਲ ਸੀ, ਹੁਣ ਸੁਕਾਲ ਦਾ ਰਾਜ ਸੀ, ਫਸਲਾਂ ਲੈਹ ਲੈਹ