ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/178

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੬੭ )

ਕਰ ਰਹੀਆਂ ਸਨ ਅਤੇ ਭੁਖੇ ਮਰਦੇ ਦੇਸ ਵਿਚ ਜਾਨ ਪੈ ਗਈ ਸੀ, ਲੋਕਾਂ ਨੂੰ ਪੁਰਾਣੇ ਦੁਖੜੇ ਭੁਲ ਗਏ ਸਨ। ਇਕ ਦਿਨ ਉਹੋ ਪਿੰਡ ਆ ਗਿਆ, ਜਿਸ ਵਿਚ ਪਾਣੀ ਦਾ ਘੁਟ ਪੀਣ ਗਿਆ ਹੋਇਆ ਰਾਮਦਾਸ ਸ਼ਾਮਦਾਸ ਨਾਲੋਂ ਵਿਛੜ ਗਿਆ ਸੀ। ਇਸ ਪਿੰਡ ਵਿਚੋਂ ਜਦ ਸ਼ਾਮ ਦਾਸ ਲੰਘਣ ਲਗਾ ਤਾਂ ਇਕ ਕੁੜੀ ਨੇ ਇਸ ਦਾ ਕੁੜਤਾ ਫੜਕੇ ਕਿਹਾ:-

"ਬਾਬਾ ਜੀ, ਸਾਡੇ ਘਰ ਆਓ।"

ਸ਼ਾਮ ਦਾਸ ਦੀ ਮਰਜ਼ੀ ਤੁਰੇ ਜਾਣ ਦੀ ਸੀ, ਪਰ ਛੋਟੀ ਕੁੜੀ ਨੇ ਅਗਾਂਹ ਨਾ ਜਾਣ ਦਿਤਾ ਤੇ ਬੁਢੇ ਸ਼ਾਮਦਾਸ ਨੂੰ ਖਿਚਦੀ ਖਿਚਾਂਦੀ ਆਪਣੇ ਘਰ ਲੈ ਗਈ, ਜਿਥੇ ਉਸ ਦੀ ਦਾਦੀ ਅਤੇ ਭਰਾ ਬੈਠੇ ਹੋਏ ਸਨ। ਮੁੰਡੇ ਨੇ ਆਖਿਆ "ਆਉ ਬਾਬਾ ਜੀ, ਰਾਤ ਸਾਡੇ ਪਾਸ ਠਹਿਰੋ ਅਤੇ ਟੁਕ ਇਥੇ ਹੀ ਖਾਓ।"

ਸ਼ਾਮ ਦਾਸ ਕੁਝ ਹੈਰਾਨ ਹੋਕੇ ਅੰਦਰ ਚਲਾ ਗਿਆ। ਉਸ ਦੇ ਮਨ ਵਿਚ ਆਇਆ ਜੁ ਰਾਮਦਾਸ ਦਾ ਇਸ ਘਰੋਂ ਪਤਾ ਲਵਾਂ, ਸ਼ਾਇਦ ਇਹਨਾਂ ਲੋਕਾਂ ਨੂੰ ਕੁਝ ਸੂੰਹ ਖਬਰ ਹੋਵੇ। ਬੁਢੀ ਮਾਈ ਨੇ ਉਸ ਨੂੰ ਗਰਮ ਪਾਣੀ ਮੂੰਹ ਹਥ ਧੋਣ ਲਈ ਲਿਆ ਦਿਤਾ ਤੇ ਫੇਰ ਰਹੁ ਦੀ ਖੀਰ ਦਾ ਛੰਨਾਂ ਭਰਕੇ ਲੈ ਆਈ। ਸ਼ਾਮ ਦਾਸ ਨੇ ਮਾਈ ਦਾ ਧੰਨਵਾਦ ਕੀਤਾ ਤੇ ਪ੍ਰਦੇਸੀ ਯਾਤਰੀਆਂ ਦੀ ਸੇਵਾ ਟਹਿਲ ਦੇ ਕਾਰਨ ਉਸ ਦੀ ਉਪਮਾਂ ਕੀਤੀ। ਮਾਈ ਨੇ ਉਤਰ ਦਿਤਾ-"ਵੀਰਾ ! ਅਸੀਂ