( ੧੭੦)
ਅਸੀਂ ਡੰਗਰਾਂ ਵਾਂਗ ਜੀਵਨ ਬਿਤਾਂਦੇ ਸਾਂ ਉਸ ਨੇ ਸਾਨੂੰ ਆਦਮੀ ਬਣਾਇਆ।"
ਉਸ ਰਾਤ ਓਸੇ ਘਰ ਵਿਚ ਸੁੱਤੇ ਪਏ ਸ਼ਾਮ ਦਾਸ ਨੂੰ ਨੀਂਦਰ ਨਾ ਪਈ। ਉਸ ਨੂੰ ਮੁੜ ਮੁੜ ਕੇ ਇਹੋ ਖਿਆਲ ਆਉਂਦਾ ਸੀ "ਰਾਮ ਦਾਸ ਦੀ ਤੀਰਥ ਯਾਤਰਾ ਰਬ ਨੇ ਪ੍ਰਵਾਨ ਕਰ ਲਈ। ਮੇਰੀ ਤਾਂ ਪਤਾ ਨਹੀਂ ਕੇਹੜੇ ਲੇਖੇ ਗਈ, ਪਰ ਰਾਮ ਜੀ ਨੇ ਆਪ ਉਸ ਨੂੰ ਤੀਰਥਾਂ ਦੇ ਦਰਸ਼ਨ ਕਰਾਏ ਅਤੇ ਇਥੇ ਸੇਵਾ ਕਰਾਈ।"
ਦੂਜੇ ਦਿਨ ਸਵੇਰੇ ਸ਼ਾਮ ਦਾਸ ਉਸ ਪਿੰਡ ਤੋਂ ਵਿਦਾ ਹੋਇਆ, ਪਰ ਤੋਰਨ ਤੋਂ ਪਹਿਲਾਂ ਉਸ ਘਰ ਵਾਲਿਆਂ ਨੇ ਚਾਰ ਰੋਟੀਆਂ ਅਤੇ ਇਕ ਢੇਲੀ ਗੁੜ ਦੀ ਉਸ ਦੇ ਪੱਲੇ ਬੰਨ੍ਹ ਦਿੱਤੀਆਂ।
(੮)
ਇਕ ਸਾਲ ਤੋਂ ਕੁਝ ਵੱਧ ਦਿਨ ਲਾਕੇ ਸ਼ਾਮ ਦਾਸ ਪਿੰਡ ਪਹੁੰਚਿਆ। ਜਦ ਆਪਣੇ ਘਰ ਵਿਚ ਵੜਿਆ ਤਾਂ ਉਸ ਦਾ ਪੁੱਤਰ ਨਹੀਂ ਸੀ ਥੋੜੇ ਚਿਰ ਮਗਰੋਂ ਜਦ ਮੁੰਡਾ ਘਰ ਆਇਆ ਤਾਂ ਉਸ ਨੇ ਨਸ਼ਾ ਕੁਝ ਵਧੇਰੇ ਪੀਤਾ ਹੋਇਆ ਸੀ ਤੇ ਪਿਓ ਦੇ ਸਾਰੇ ਪ੍ਰਸ਼ਨਾਂ ਦੇ ਉਲਟੇ ਉਲਟੇ ਉਤ੍ਰ ਦੇਣ ਲੱਗਾ। ਸ਼ਾਮਦਾਸ ਨੂੰ ਯਕੀਨ ਹੋ ਗਿਆ ਕਿ ਮੁੰਡਾ ਪਿਛੋਂ ਖਰਾਬੀ ਕਰਦਾ ਰਿਹਾ ਹੈ, ਉਸ ਨੇ ਮੁੰਡੇ ਨੂੰ ਝਾੜ ਪਾਈ। ਅੱਗੋਂ ਮੁੰਡੇ ਹੋਰਾਂ ਦਾ ਪਾਰਾ