ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/182

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੨)

ਤੇਜ਼ ਹੋ ਗਿਆ, ਉਹ ਬੋਲਿਆ:- "ਜੇ ਮੇਰੇ ਉਤੇ ਇਤਬਾਰ ਨਹੀਂ ਸੀ ਤਾਂ ਆਪ ਰਹਿੰਦੋਂ ਅਤੇ ਕੰਮ ਕਰਦੋਂ, ਘਰ ਦਾ ਸਾਰਾ ਰੁਪਿਆ ਹੂੰਝ ਕੇ ਤੂੰ ਤੀਰਥਾਂ ਨੂੰ ਤੁਰ ਗਿਆ ਅਤੇ ਹੁਣ ਮੇਰੇ ਨਾਲ ਤਕਰਾਰ ਕਰਦਾ ਹੈਂ?"

ਇਸ ਗੱਲ ਤੇ ਸ਼ਾਮਦਾਸ ਨੇ ਨਾਰਾਜ਼ ਹੋਕੇ ਮੁੰਡੇ ਨੂੰ ਚਪੇੜ ਕੱਢ ਮਾਰੀ, ਅੱਗੋਂ ਮੁੰਡੇ ਨੇ ਭੀ ਪਿਉ ਦੀ ਦਾੜ੍ਹੀ ਨੂੰ ਹੱਥ ਪਾਇਆ। ਕੁਝ ਚੀਕ ਚਿਹਾੜਾ ਪਿਆ, ਪਰ ਲੋਕਾਂ ਨੇ ਆਕੇ ਪਿਓ ਪੁਤਰ ਨੂੰ ਛੁੜਾ ਦਿੱਤਾ।

ਦੂਜੇ ਦਿਨ ਸਵੇਰੇ ਸ਼ਾਮ ਦਾਸ ਆਪਣੇ ਮਿੱਤਰ ਰਾਮ ਦਾਸ ਦਾ ਪਤਾ ਕਰਨ ਲਈ ਉਸ ਦੇ ਘਰ ਆਇਆ। ਅਗੋਂ ਰਾਮ ਦਾਸ ਦੀ ਬੁਢੀ ਤੀਵੀਂ ਡਿਓਢੀ ਵਿਚ ਬੈਠੀ ਸੀ, ਉਸ ਨੇ ਸ਼ਾਮਦਾਸ ਨੂੰ ਆਦਰ ਨਾਲ ਬਿਠਾਇਆ ਤੇ ਪੁਛਿਆ:-"ਸੁਨਾਓ ਜੀ ! ਕੀ ਹਾਲ ਜੇ, ਤੀਰਥਾਂ ਤੋਂ ਸੁਖੀ ਸਾਂਦੀ ਤਾਂ ਵਾਪਸ ਆਏ ਹੋ?"

ਸ਼ਾਮ ਦਾਸ:-"ਹਾਂ, ਰੱਬ ਦਾ ਸ਼ੁਕਰ ਹੈ। ਮੈਂ ਯਾਤਰਾ ਕਰ ਆਇਆ ਹਾਂ। ਭਰਾ ਰਾਮਦਾਸ ਤਾਂ ਰਾਹ ਵਿੱਚ ਵਿਛੜ ਗਿਆ ਸੀ, ਮੈਂ ਸੁਣਿਆਂ ਹੈ ਜੋ ਉਹ ਰਾਜ਼ੀ ਬਾਜ਼ੀ ਘਰ ਅਪੜ ਗਿਆ।"

ਬੁਢੀ ਮਾਈ ਨੇ ਲੰਬੀ ਵਾਰਤਾ ਸ਼ੁਰੂ ਕਰ ਦਿਤੀ:- "ਹਾਂ ਮੁੜ ਆਯਾ ਸੀ। ਅਸੀਂ ਉਸ ਤੋਂ ਬਿਨਾਂ ਬਹੁਤ ਉਦਾਸ ਹੋ ਗਏ ਸਾਂ, ਉਸ ਨੇ ਬੜਾ ਚਿਰ ਲਾ