ਪੰਨਾ:ਚੰਬੇ ਦੀਆਂ ਕਲੀਆਂ.pdf/183

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੨)

ਦਿਤਾ, ਮੇਰੇ ਮੁੰਡੇ ਤਾਂ ਕਹਿਣ ਬਾਪੂ ਤੋਂ ਬਿਨਾਂ ਘਰ ਦੀ ਰੌਣਕ ਹੀ ਹੈ ਨਹੀਂ, ਸ਼ੁਕਰ ਹੈ ਕਰਤਾਰ ਨੇ ਉਸ ਨੂੰ ਵਾਪਸ ਭੇਜ ਦਿਤਾ, ਤੀਰਥ ਯਾਤਰਾ ਤਾਂ ਪੂਰੀ ਨਹੀਂ ਹੋਈ ਪਰ ਰਾਮ ਜੀ ਬਖਸ਼ਨਹਾਰ ਹੈ, ਉਹ ਆਪੇ ਮੇਹਰ ਕਰੇਗਾ। ਭਾਵੇਂ ਅਜ ਕਲ ਮੁੰਡਿਆਂ ਦਾ ਭਾਈਆ ਬੁਢਾ ਹੈ ਅਤੇ ਕੰਮ ਕੁਝ ਨਹੀਂ ਕਰਦਾ ਪਰ ਫੇਰ ਭੀ ਉਸਦਾ ਸਾਨੂੰ ਸੌ ਸੁਖ ਹੈ। ਜਦੋਂ ਦਾ ਘਰ ਆਇਆ ਹੈ ਸਾਰੇ ਘਰ ਨੂੰ ਚੰਨ ਚੜ੍ਹਿਆ ਹੋਇਆ ਹੈ।"

ਸ਼ਾਮ ਦਾਸ ਦੇ ਆਖਨ ਪਰ ਬੁਢੀ ਨੇ ਪਤੀ ਨੂੰ ਅੰਦਰੋਂ ਬੁਲਾਇਆ, ਉਹ ਜਦ ਬਾਹਰ ਆਇਆ ਤਾਂ ਉਸ ਦੀ ਐਨ ਮੈਨ ਉਹੋ ਸ਼ਕਲ ਸੀ ਜੇਹੜੀ ਹਰਦਵਾਰ ਅਤੇ ਬਦਰੀ ਨਾਰਾਇਣ ਸ਼ਾਮਦਾਸ ਨੇ ਵੇਖੀ ਸੀ। ਰਾਮ ਦਾਸ ਆਪਣੇ ਮਿਤ੍ਰ ਨੂੰ ਮਿਲਕੇ ਬਹੁਤ ਪ੍ਰਸੰਨ ਹੋਇਆ ਅਤੇ ਉਸ ਦੀ ਸੁਖ ਸਾਂਦ ਪੁਛੀਓਸ।

ਸ਼ਾਮ ਦਾਸ:-"ਮਿਤ੍ਰ ! ਮੇਰੇ ਪੈਰ ਤਾਂ ਤੀਰਥ ਯਾਤਾ ਕਰ ਆਏ ਅਤੇ ਮੈਂ ਤੇਰੇ ਵਾਸਤੇ ਕੁਝ ਗੰਗਾ ਜਲ ਭੀ ਲੈ ਆਇਆ ਹਾਂ, ਤੂੰ ਮੇਰੇ ਘਰੋਂ ਆਕੇ ਲੈ ਜਾਵੀਂ, ਪਰ ਇਹ ਪਤਾ ਨਹੀਂ ਜੋ ਅਕਾਲ ਪੁਰਖ ਨੇ ਪ੍ਰਵਾਨ ਭੀ....।"

ਰਾਮਦਾਸ-"ਸ਼ੁਕਰ ਹੈ ਨਿਰੰਕਾਰ ਦਾ, ਜੈ ਗੰਗਾ ਮਾਈ ਦੀ।"

ਸ਼ਾਮਦਾਸ:-"ਮੇਰਾ ਸਰੀਰ ਤਾਂ ਤੀਰਥਾਂ ਤੇ ਗਿਆ ਪਰ ਅਸਲੀ ਤੀਰਥ ਯਾਤ੍ਰਾ ਤਾਂ ਆਤਮਾ ਦੀ ਹੈ ਜੋਹੜੀ ਤੂੰ..........।"