ਪੰਨਾ:ਚੰਬੇ ਦੀਆਂ ਕਲੀਆਂ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੮ )

ਇਕ ਚੰਗਿਆੜੀ ਤੋਂ ਭਾਂਬੜ


ਰਾਵੀ ਦੇ ਕੰਢੇ ਇਕ ਛੋਟਾ ਜਿਹਾ ਪਿੰਡ ਸੀ। ਉਸ ਵਿਚ ਬਹਾਦਰ ਸਿੰਘ ਜੱਟ ਬੜਾ ਮਸ਼ਹੂਰ ਜ਼ਿਮੀਂਦਾਰ ਸੀ। ਉਹ ਜਵਾਨ ਤੇ ਕੰਮ ਕਰਨ ਨੂੰ ਤਗੜਾ ਸੀ। ਉਸ ਦੇ ਤਿੰਨ ਗਭਰੂ ਪੁਤਰ ਸਨ, ਜਿਹਨਾਂ ਵਿਚੋਂ ਵਡਾ ਵਿਆਹਿਆ ਹੋਇਆ ਸੀ। ਬਹਾਦਰ ਸਿੰਘ ਦੀ ਵਹੁਟੀ ਸਿਆਣੀ ਜ਼ਨਾਨੀ ਸੀ ਤੇ ਇਹਨਾਂ ਦੇ ਚੰਗਿਆਂ ਭਾਗ ਨਾਲ ਨੂੰਹ ਵੀ ਚੰਗੇ ਸੁਭਾ ਵਾਲੀ ਤੇ ਹਡ ਹੌਲੀ ਮਿਲੀ ਸੀ। ਬਹਾਦਰ ਸਿੰਘ ਦਾ ਬੁਢਾ ਪਿਉ ਸਤ ਸਾਲ ਤੋਂ ਦਮੇ ਦੀ ਬੀਮਾਰੀ ਨਾਲ ਮੰਜੇ ਤੇ ਪਿਆ ਹੋਇਆ ਸੀ। ਜ਼ਨਾਨੀਆਂ ਘਰ ਦਾ ਪਰਬੰਧ ਕਰਦੀਆਂ ਸਨ ਤੇ ਮਰਦ ਬਾਹਰ ਜ਼ਮੀਨ ਸਾਂਭਦੇ ਸਨ। ਇਹਨਾਂ ਦਾ ਜੀਵਨ ਬੜਾ ਸ਼ਾਂਤੀ ਵਾਲਾ ਸੀ, ਪਰ ਬਹਾਦਰ ਸਿੰਘ ਦਾ ਝਗੜਾ ਆਪਣੇ ਗਵਾਂਢੀ ਨਿਧਾਨ ਸਿੰਘ ਨਾਲ ਛਿੜ ਪਿਆ ਤੇ ਸ਼ਾਂਤੀ ਦਾ ਡੇਰਾ ਕੂਚ ਹੋ ਗਿਆ।

ਜਦ ਤਕ ਨਿਧਾਨ ਸਿੰਘ ਦਾ ਬਾਪ ਜੀਉਂਦਾ ਰਿਹਾ ਤੇ ਬਹਾਦਰ ਸਿੰਘ ਦਾ ਬਾਪ ਰਾਜੀ ਬਾਜ਼ੀ ਰਿਹਾ, ਦੋਹਾਂ ਗਵਾਂਢੀਆਂ ਦਾ ਸਬੰਧ ਬੜਾ ਸੁੰਦਰ ਸੀ। ਜੇ ਕਿਸੇ ਜ਼ਨਾਨੀ ਨੂੰ ਛਾਨਣੀ ਜਾਂ ਚੰਗੇਰ ਜਾਂ ਸੂਈ ਦੀ ਲੋੜ ਪੈਂਦੀ ਸੀ, ਤਾਂ ਗਵਾਂਢਣ ਪਾਸੋ ਲੈ ਲੈਂਦੀ ਸੀ। ਜੇ ਮਰਦ ਨੂੰ ਗੱਡਾ ਲੱਦਣ ਵੇਲੇ ਦੂਜੇ ਆਦਮੀ ਦੀ ਲੋੜ ਪੈਂਦੀ ਤਾਂ ਉਹ ਦੂਜੇ ਘਰੋਂ ਬੁਲਾ