ਪੰਨਾ:ਚੰਬੇ ਦੀਆਂ ਕਲੀਆਂ.pdf/34

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੨੩ )

ਸਿੰਘ ਦੇ ਪੁੱਤਰ ਦਾ ਨਾਂ ਲਿਆ ਤੇ ਜ਼ਨਾਨੀਆਂ ਨੇ ਆਖਿਆ: "ਅਸੀਂ ਰਾਤ ਮੁੰਡੇ ਨੂੰ ਗਡੇ ਵਲ ਜਾਂਦਿਆਂ ਦੇਖਿਆ ਸੀ ਤੇ ਅਜ ਸਵੇਰੇ ਉਹ ਬਾਂਸ ਲੈਕੇ ਸ਼ਹਿਰ ਨੂੰ ਗਿਆ ਹੈ।"

ਇਸ ਬਾਂਸ ਦਾ ਮੁਕਦਮਾ ਭੀ ਅਦਾਲਤ ਵਿਚ ਗਿਆ। ਘਰਾਂ ਵਿਚ ਹਰ ਰੋਜ਼ ਨਵਾਂ ਝਗੜਾ ਛਿੜਦਾ ਸੀ। ਵਡਿਆਂ ਦੀ ਰੀਸ ਪਰੀਸੀ ਛੋਟੇ ਛੋਟੇ ਮੁੰਡੇ ਵੀ ਇਕ ਦੂਜੇ ਨੂੰ ਗਾਲ੍ਹਾਂ ਕਢਦੇ ਸਨ, ਤੇ ਜ਼ਨਾਨੀਆਂ ਜਦ ਨਦੀ ਕਿਨਾਰੇ ਕਪੜੇ ਧੋਣ ਜਾਂਦੀਆਂ ਸਨ ਤਾਂ ਉਨ੍ਹਾਂ ਦੀਆਂ ਬਾਹਵਾਂ ਨਾਲੋਂ ਜ਼ਿਆਦਾ ਤੇਜ਼ ਜ਼ਬਾਨਾਂ ਚਲਦੀਆਂ ਸਨ ਤੇ ਦੁਰ ਬਚਨ ਬੋਲਣ ਵਿਚ ਇਕ ਦੂਜੀ ਨੂੰ ਮਾਤ ਕਰਦੀਆਂ ਸਨ। ਪਹਿਲਾਂ ਤਾਂ ਇਹ ਦੋਵੇਂ ਜਟ ਇਕ ਦੂਜੇ ਦੀ ਨਿੰਦਿਆ ਹੀ ਕਰਦੇ ਰਹੇ। ਫਿਰ ਚੋਰੀ ਵੀ ਸ਼ੁਰੂ ਕਰ ਦਿਤੀ ਤੇ ਬਚੇ ਭੀ ਪਰਾਏ ਘਰੋਂ ਚੀਜ਼ਾਂ ਚੁਕ ਲਿਆਇਆ ਕਰਨ। ਬਹਾਦਰ ਸਿੰਘ ਤੇ ਨਿਧਾਨ ਸਿੰਘ ਦੇ ਮੁਕਦਮੇ ਕਦੀ ਪਿੰਡ ਦੀ ਪੰਚਾਇਤ ਵਿਚ, ਕਦੀ ਥਾਣੇ ਵਿਚ, ਕਦੀ ਤਹਿਸੀਲਦਾਰ ਪਾਸ ਤੇ ਕਿਸੇ ਵੇਲੇ ਜ਼ਿਲੇ ਦੀ ਕਚਹਿਰੀ ਵਿਚ ਚਲਦੇ ਰਹਿੰਦੇ ਸਨ। ਕਦੀ ਨਿਧਾਨ ਸਿੰਘ ਨੂੰ ਜੁਰਮਾਨਾ ਹੋ ਜਾਏ, ਕਦੀ ਬਹਾਦਰ ਸਿੰਘ ਨੂੰ ਦੋ ਚਾਰ ਦਿਨ ਦੀ ਕੈਦ ਹੋ ਜਾਵੇ। ਜਦ ਦੋ ਕੁਤੇ ਲੜਦੇ ਹਨ ਤਦ ਇਕ ਨੂੰ ਸੋਟੀ ਵਜੇ ਤਾਂ ਉਹ ਸਮਝਦਾ ਹੈ ਜੇ ਦੂਜੇ ਕੁਤੇ ਨੇ ਸੋਟੀ ਮਾਰੀ ਹੈ ਤੇ ਵਧੇਰੀਆਂ ਝਈਆਂ ਲੈਂਦਾ ਹੈ। ਇਹੋ ਹਾਲ ਨਿਧਾਨ ਸਿੰਘ ਤੇ ਬਹਾਦਰ ਸਿੰਘ ਦਾ ਸੀ। ਇਕ ਦੂਜੇ ਨੂੰ ਸਜ਼ਾਵਾਂ ਦਿਵਾਂਦਿਆਂ ਦੋਹਾਂ ਦੇ ਦਿਲ ਕਾਲੇ ਸਿਆਹ ਹੋ ਗਏ ਤੇ ਕਰੋਧ ਦੀ ਅਗਨੀ ਵਧੇਰੀ