ਪੰਨਾ:ਚੰਬੇ ਦੀਆਂ ਕਲੀਆਂ.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੨੪ )

ਭੜਕ ਦੀ ਗਈ। ਇਸ ਤਰ੍ਹਾਂ ਕੁਤਿਆਂ ਵਾਂਗ ਲੜਦਿਆਂ ਛੇ ਸਾਲ ਬੀਤ ਗਏ। ਬੁਢਾ ਵਿਚਾਰਾ ਮੰਜੇ ਤੇ ਬੀਮਾਰ ਪਿਆ ਹੋਇਆ ਰਸਾਂਈ ਕਰਾਨ ਦੇ ਬਥੇਰੇ ਤਰਲੇ ਲੈਂਦਾ ਰਿਹਾ, ਪਰ ਉਸਦੀ ਕਿਸੇ ਨੇ ਇਕ ਨਾਂ ਸੁਣੀ। ਸਤਵੇਂ ਸਾਲ ਇਕ ਵਿਆਹ ਤੇ ਜਦ ਮੇਲ ਕਠਾ ਹੋਇਆ ਹੋਇਆ ਸੀ, ਤਾਂ ਬਹਾਦਰ ਸਿੰਘ ਦੀ ਨੂੰਹ ਨੇ ਨਿਧਾਨ ਸਿੰਘ ਨੂੰ ਚੋਰੀ ਵਿੱਚ ਫੜੇ ਜਾਣਦਾ ਮੇਹਣਾ ਮਾਰਿਆ। ਨਿਧਾਨ ਸਿੰਘ ਨੇ ਘੁਟ ਕੁ ਪੀਤਾ ਹੋਇਆ ਸੀ ਤੇ ਉਸਨੇ ਮੇਹਣੇ ਮਾਰਨ ਵਾਲੀ ਦੀ ਵੱਖੀ ਵਿਚ ਘਸੁੰਨ ਕਢ ਮਾਰਿਆ। ਇਸਤ੍ਰੀ ਗਰਭ ਵਤੀ ਸੀ, ਉਹ ਹਫਤਾ ਭਰ ਬੀਮਾਰ ਪਈ ਰਹੀ। ਬਹਾਦਰ ਸਿੰਘ ਬੜਾ ਖੁਸ਼ ਹੋਇਆ ਤੇ ਸਿਧਾ ਥਾਣੇ ਪਹੁੰਚਿਆ! ਉਸ ਦਾ ਖਿਆਲ ਸੀ ਕਿ ਸਤ ਸਾਲ ਕੈਦ ਕਰ ਦਿਆਂਗਾ, ਪਰ ਡਾਕਟਰੀ ਮੁਆਇਨੇ ਦੇ ਹੁੰਦਿਆਂ ਤਕ ਇਸਤ੍ਰੀ ਨੂੰ ਆਰਾਮ ਆ ਗਿਆ ਤੇ ਪੁਲੀਸ ਨੇ ਦਾਵਾ ਦਫਤਰ ਦਾਖਲ ਕਰ ਦਿਤਾ। ਬਹਾਦਰ ਸਿੰਘ ਜ਼ਿਲੇ ਵਿਚ ਪਹੁੰਚਿਆ ਤੇ ਇਕ ਮੁਨਸ਼ੀ ਨੂੰ ਦੋ ਬੋਤਲਾਂ ਸ਼ਰਾਬ ਦੀਆਂ ਦੇਕੇ ਜ਼ਿਲੇ ਦੀ ਕਚੈਹਰੀ ਵਿਚੋਂ ਨਿਧਾਨ ਸਿੰਘ ਨੂੰ ੨੦ ਬੈਂਤ ਲਗਾਵਨ ਦਾ ਓਸਨੇ ਹੁਕਮ ਕਰਵਾਲਿਆ ਕਚੈਹਰੀ ਦੇ ਕਮਰੇ ਵਿਚੋਂ ਨਿਕਲਕੇ ਬਹਾਦਰ ਸਿੰਘ ਨੇ ਜਦ ਨਿਧਾਨ ਸਿੰਘ ਦਾ ਮੂੰਹ ਵੇਖਿਆ ਤਾਂ ਉਹ ਡਰ ਗਿਆ। ਨਿਧਾਨ ਸਿੰਘ ਮੂੰਹ ਵਿਚ ਹੌਲੇ ਹੌਲੇ ਆਖ ਰਿਹਾ ਸੀ:- "ਇਸ ਨੇ ਮੈਨੂੰ ਬੈਂਤ ਲਗਵਾਨੇ ਹਨ, ਹੱਛਾ! ਇਸ ਨੇ ਮੇਰੀ ਪਿਠ ਲਾਲ ਕਰਵਾਈ, ਤਾਂ ਮੈਂ ਇਸਦੀ ਕੌਈ ਹੋਰ ਚੀਜ ਲਾਲ ਕਰ ਦੇਵਾਂਗਾ।" ਇਹ ਗਲ ਸੁਣਕੇ ਬਹਾਦਰ