ਪੰਨਾ:ਚੰਬੇ ਦੀਆਂ ਕਲੀਆਂ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੨੭ )

ਕਢਦਾ ਸੀ ਤੇ ਉਸਦੀ ਮਾਂ ਸੁਣ ਸੁਣ ਕੇ ਹਸਦੀ ਸੀ। ਅਸੀਂ ਤਾਂ ਇਨ੍ਹਾਂ ਸੱਤਾਂ ਸਾਲਾਂ ਵਿਚ ਗੁਰੂ ਪੀਰ ਨੂੰ ਭੀ ਪਾਰਖਤੀ ਦੇ ਦਿਤੀ ਹੇ। ਅਗੇ ਤੂੰ ਪਾਠ ਕਰਦਾ ਹੁੰਦਾ ਸੀ, ਸਾਰਾ ਟਬਰ ਬਹਿਕੇ ਸੁਣਦਾ ਸੀ। ਅਸੀਂ ਗੁਰਪੁਰਬ ਮਨਾਂਦੇ ਸਾਂ। ਨੇੜੇ ਤੇੜੇ ਦੇ ਦੀਵਾਨਾਂ ਵਿਚ ਜਾਕੇ ਸੇਵਾ ਕਰਦੇ ਸਾਂ। ਸਾਰੇ ਇਲਾਕੇ ਵਿਚ ਤੇਰੀ ਨੇਕੀ ਸੀ। ਹੁਣ ਤੈਨੂੰ ਥਾਣੇਦਾਰ ਦੀਆਂ ਝਿੜਕਾਂ ਸੁਣਨ ਤੋਂ ਹੀ ਵੇਹਲ ਨਹੀ ਲਗਦੀ। ਇਸ ਜ਼ਿਦ ਨੇ ਜਿਥੇ ਤੇਰਾ ਮਾਇਆ ਦਾ ਬਹੁਤ ਨੁਕਸਾਨ ਕੀਤਾ ਹੈ, ਉਥੇ ਧਰਮ ਦਾ ਨਿੱਤ ਨੇਮ ਭੀ ਤੈਥੋਂ ਗਵਾਚ ਗਿਆ ਹੈ। ਤੈਨੂੰ ਦਿਨ ਰਾਤ ਝਗੜਿਆਂ ਦੇ ਹੀ ਸੁਪਨੇ ਆਉਂਦੇ ਹਨ। ਮੈਂ ਹੁਣ ਮਰਨ ਕਿਨਾਰੇ ਹਾਂ। ਸਰਪਰ ਇਹ ਸਮਾਂ ਤੇਰੇ ਉਪਰ ਇਕ ਦਿਨ ਆਵਣਾ ਹੈ। ਉਸ ਵੇਲੇ ਪਛਤਾਣ ਨਾਲੋਂ ਹੁਣ ਪਛਤੌਣਾ ਚੰਗਾ ਹੈ। ਮੇਰਾ ਤਾਂ ਜੀ ਕਰਦਾ ਹੈ ਤੂੰ ਨਿਧਾਨ ਸਿੰਘ ਦੇ ਔਗੁਣ ਭੁਲ ਜਾਹ। ਆਪਣੇ ਔਗੁਣ ਚੇਤੇ ਕਰ। ਹੁਣੇ ਉਸ ਦੇ ਘਰ ਜਾਕੇ ਆਪਣੀਆਂ ਵਧੀਕੀਆਂ ਦੀ ਖਿਮਾਂ ਮੰਗ। ਕੱਲ੍ਹ ਗੁਰੂ ਕਲਗੀਆਂ ਵਾਲੇ ਸ਼ਹਿਨਸ਼ਾਹਾ ਦਾ ਗੁਰਪੁਰਬ ਹੈ। ਦੋਵੇਂ ਟਬਰ ਇਕੱਠਾ ਕੜਾਹ ਪ੍ਰਸ਼ਾਦ ਕਰਾਵੋ ਤੇ ਬਾਜਾਂ ਵਾਲੇ ਦੇ ਚਰਨ ਸੇਵਕ ਹੋਕੇ ਇਕ ਦੂਜੇ ਨਾਲ ਪਿਆਰ ਕਰੋ।"

ਅੱਜ ਬਹਾਦਰ ਸਿੰਘ ਦੇ ਚਿਤ ਪੁਰ ਇਨ੍ਹਾਂ ਗੱਲਾਂ ਨੇ ਕੁਝ ਅਸਰ ਕੀਤਾ। ਉਸ ਨੇ ਆਪਣੀਆਂ ਵਧੀਕੀਆਂ ਯਾਦ ਕੀਤੀਆਂ ਤੇ ਕਈ ਅਯੋਗ ਗਲਾਂ ਚੇਤੇ ਆਈਆਂ ਤਾਂ ਚਿਤ ਵਿਚ ਪਛਤਾਇਆ। ਇਸ ਪਛਤਾਵੇ ਨਾਲ ਉਸਦਾ ਹਿਰਦਾ ਕੁਝ