( ੩੦ )
ਆਪਣੇ ਘਰ ਦੇ ਪਰਲੇ ਪਾਸੇ ਗਿਆ, ਤਾਂ ਉਸ ਨੇ ਦੂਰੋਂ ਵੇਖਿਆ ਕਿ ਪਸੂਆਂ ਵਾਲੇ ਛਪਰ ਦੇ ਪਾਸ ਕੋਈ ਆਦਮੀ ਸੁਕੇ, ਘਾਹ ਦੇ ਪੂਲੇ ਨੂੰ ਅਗ ਲਾ ਰਿਹਾ ਹੈ। ਬਹਾਦਰ ਸਿੰਘ ਤੇਜ਼ੀ ਨਾਲ ਉਸ ਪਾਸੇ ਤੁਰਿਆ ਅਪਣੇ ਜੀ ਵਿਚ ਆਖਦਾ ਸੀ: "ਲੌ ਹੁਣ ਨਿਧਾਨ ਸਿੰਘ ਕਾਲੇ ਪਾਣੀ ਪਹੁੰਚਿਆ ਕਿ ਪਹੁੰਚਿਆ।" ਇਸ ਦੇ ਉਥੇ ਪਹੁੰਚਦਿਆਂ ਭਾਂਬੜ ਭੜਕ ਉਠਿਆ ਤੇ ਸੁਕੇ ਘਾਹ ਵਿਚੋਂ ਅੱਗ ਦੀ ਲੰਬ ਨਿਕਲ ਪਈ ਤੇ ਅੱਗ ਕੱਖਾਂ ਦੇ ਛਪਰ ਦੇ ਨੇੜੇ ਪਹੁੰਚ ਗਈ। ਇਸ ਦੇ ਚਾਨਣ, ਵਿਚ ਨਿਧਾਨ ਸਿੰਘ ਖੜਾ ਹੋਇਆ ਸਾਫ ਦਿਸਦਾ ਸੀ। ਬਹਾਦਰ ਸਿੰਘ ਹੋਰ ਤੇਜ਼ ਹੋਕੇ ਫੜਨ ਲਈ ਦੌੜਿਆ, ਪਰ ਨਿਧਾਨ ਸਿੰਘ ਨੇ ਕਿਤੇ ਕਦਮਾਂ ਦੀ ਅਵਾਜ਼ ਸੁਣ ਲਈ ਤੇ ਉਹ ਭੀ ਛਤੀ ਨਾਲ ਹਰਨ ਹੋ ਗਿਆ।
ਬਹਾਦਰ ਸਿੰਘ ਨੇ ਅਵਾਜ਼ ਦਿਤੀ: "ਹੁਣ ਬਚਕੇ ਕਿਥੇ ਜਾੲਗਾ?" ਤੇ ਤੀਰ ਵਾਂਗਉ ਸਦੇ ਪਿਛੇ ਦੌੜਿਆ ਥੋੜੀ ਦੂਰ ਜਾਕੇ ਬਹਾਦਰ ਸਿੰਘ ਨੇ ਨਿਧਾਨ ਸਿੰਘ ਦੀ ਪਗੜੀ ਨੂੰ ਹਥ ਪਾਇਆ ਨਿਧਾਨ ਸਿੰਘ ਤਾਂ ਸਜੇ ਪਾਸੇ ਦਾਉ ਮਾਰਕੇ ਨਿਕਲ ਗਿਆ, ਪਰ ਉਹਦੀ ਪੱਗ ਬਹਾਦਰ ਸਿੰਘ ਦੇ ਹੱਥ ਵਿਚ ਹੀ ਰਹੀ। ਬਹਾਦਰ ਸਿੰਘ ਆਪਣੇ ਆਪ ਨੂੰ ਨਾਂ ਮੰਭਾਲ ਸਕਿਆ ਤੇ ਉਸਦੇ ਪੈਰ ਤਿਲਕ ਗਏ। ਪਰ ਉਸ ਨੇ ਹਾਲ ਦੁਹਾਈ ਪਾਈ: "ਚੋਰ, ਚੋਰ, ਫੜ ਲੌ!" ਨਿਧਾਨ ਸਿੰਘ ਆਪਣੇ ਘਰ ਵਲ ਦੌੜ ਗਿਆ, ਤੇ ਬਹਾਦਰ ਸਿੰਘ ਵੀ ਜਦ ਉਠਕੇ ਫਿਰ ਪਿਛੇ ਦੌੜਿਆ,