ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/46

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

( ੩੫ )

ਨਿਧਾਨ ਸਿੰਘ ਉਡੀਕਦਾ ਸੀ ਕਿ ਬਹਾਦਰ ਸਿੰਘ ਨੇ ਮੇਰਾ ਨਾਮ ਅੱਗ ਲਾਣ ਬਾਬਤ ਲੋਕਾਂ ਨੂੰ ਦਸ ਦੇਣਾ ਹੈ, ਪਰ ਇਕ ਦਿਨ ਬੀਤ ਗਿਆ, ਫਿਰ ਦੋ ਬੀਤ ਗਏ। ਬਹਾਦਰ ਸਿੰਘ ਤੇ ਨਿਧਾਨ ਸਿੰਘ ਦੋਹਾਂ ਦੇ ਮਨ ਇਕ ਦੂਜੇ ਦੇ ਨੇੜੇ ਹੋ ਗਏ। ਉਨ੍ਹਾਂ ਨੇ ਲੜਨਾਂ ਬੰਦ ਕਰ ਦਿਤਾ ਤੇ ਜ਼ਨਾਨੀਆਂ ਦੀ ਲੜਾਈ ਭੀ ਖ਼ਤਮ ਹੋ ਗਈ। ਜਦ ਅੱਗ ਬੁਝ ਜਾਣ ਪਿਛੋਂ ਨਵੇਂ ਕੋਠੇ ਪਾਣ ਲਗੇ, ਤਾਂ ਕੁਝ ਚਿਰ ਦੋਹਾਂ ਟਬਰਾਂ ਨੇ ਇਕੇ ਘਰ ਵਿਚ ਗੁਜ਼ਾਰਾ ਕੀਤਾ ਤੇ ਭਾਂਵੇਂ ਉਹ ਹੁਣ ਦੂਰ ੨ ਘਰ ਬਣਾ ਸਕਦੇ ਸਨ ਪਰ ਉਨ੍ਹਾਂ ਨੇ ਉਸੇ ਪੁਰਾਣੀ ਥਾਂ ਤੇ ਘਰ ਬਣਾਏ ਤੇ ਹੁਣ ਪੂਰੇ ਮਿਤਰ ਬਣਕੇ ਰੈਂਹਦੇ ਹਨ।

ਹੁਣ ਜਦ ਕੋਈ ਝਗੜੇ ਵਾਲਾ ਬਹਾਦਰ ਸਿੰਘ ਦੀ ਸਲਾਹ ਲੈਣ ਆਂਵਦਾ ਹੈ, ਤਾਂ ਬਹਾਦਰ ਸਿੰਘ ਉਸਨੂੰ ਬੜੀ ਦਰਦ ਭਰੀ ਆਵਾਜ਼ ਵਿਚ ਆਖਦਾ ਹੈ:-"ਮਿਤਰਾ, ਇਸ ਚਿੰਗਾਰੀ ਨੂੰ ਬੁਝਾ ਛੱਡ, ਨਹੀਂ ਤਾਂ ਭਾਂਬੜ ਭੜਕ ਪਏਗਾ।"

—0—

ਬੁਰੇ ਦਾ ਭਲਾ

ਪਰ ਕਾ ਬੁਰਾ ਨਾ ਰਾਖਹੁ ਚੀਤ॥
ਤੁਮ ਕਉ ਦੁਖ ਨਹੀ ਭਾਈ ਮੀਤ॥

[ਆਸਾ ਮਃ ੫.]

ਫਰੀਦਾ ਬੁਰੇ ਦਾ ਭਲਾ ਕਰ, ਗੁਸਾ ਮਨ ਨ ਹਢਾਇ॥
ਦੇਹੀ ਰੋਗ ਨ ਲਗਈ, ਪਲੈ ਸਭ ਕਿਛੁ ਪਾਇ॥

ਸ਼ੇਖ ਫਰੀਦ ਜੀ]