ਪੰਨਾ:ਚੰਬੇ ਦੀਆਂ ਕਲੀਆਂ.pdf/51

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੪੦ )

ਪਾਲੇ ਵਿਚ ਪਿਆ ਹੋਇਆ ਤੂੰ ਮਰ ਜਾਵੇਂਗਾ, ਲੈ ਮੇਰੀ ਸੋਟੀ ਫੜ, ਜੇ ਕੁਝ ਨਿਤਾਕਤੀ ਹੈ ਤਾਂ ਇਸਦੇ ਆਸਰੇ ਤੁਰ।"

ਆਦਮੀ ਨੇ ਤੁਰਨਾ ਸ਼ੁਰੂ ਕੀਤਾ ਅਤੇ ਚੰਗੀ ਚੁਸਤੀ ਨਾਲ ਕਦਮ ਧਰਦਾ ਗਿਆ। ਸੰਤੂ ਨੇ ਫਿਰ ਪਛਿਆ, "ਆਪਣਾ ਨਗਰ ਕੇਹੜਾ ਹੈ?"

ਉਤਰ:-"ਮੈਂ ਇਸ ਇਲਾਕੇ ਦਾ ਨਹੀਂ।"

ਸੰਤੂ:-"ਮੇਰਾ ਭੀ ਇਹੋ ਖਿਆਲ ਸੀ ਇਥੋਂ ਦੇ ਸਾਰੇ ਆਦਮੀਆਂ ਨੂੰ ਜਾਣਦਾ ਹਾਂ। ਪਰ ਤੂੰ ਇਥੇ ਸ਼ਿਵਾਲੇ ਦੇ ਲਾਗੇ ਕਿਵੇਂ ਆਇਆ?"

ਉਤਰ:-"ਮੈਂ ਦਸ ਨਹੀਂ ਸਕਦਾ।"

ਸੰਤੂ:-"ਕਿਸੇ ਵੈਰੀ ਨੇ ਤੇਰੇ ਨਾਲ ਧੱਕਾ ਤਾਂ ਨਹੀਂ ਕੀਤਾ?"

ਉਤਰ:-"ਮੇਰਾ ਕੋਈ ਵੈਰੀ ਨਹੀਂ, ਮੈਨੂੰ ਨਿਰੰਕਾਰ ਨੇ ਸਜ਼ਾ ਦਿਤੀ ਹੈ।"

ਸੰਤੂ:-"ਨਿਰੰਕਾਰ ਤਾਂ ਸਾਰਿਆਂ ਦਾ ਨਿਆਂ ਕਰਦਾ ਹੈ, ਪਰ ਤਾਂ ਵੀ ਹੁਣ ਤੂੰ ਰੋਟੀ ਕਪੜੇ ਦਾ ਕੀ ਪ੍ਰਬੰਧ ਕਰਨਾ ਹੈ। ਕਿਥੇ ਜਾਵੇਂਗਾ?"

ਉਤਰ:—ਮੇਰਾ ਕੋਈ ਘਰ ਘਾਟ ਨਹੀਂ, ਭਾਵੇਂ ਕਿਸੇ ਪਾਸੇ ਚਲਿਆ ਜਾਵਾਂ।"

ਸੰਤੂ ਨੇ ਇਕੇਰਾਂ ਫੇਰ ਉਸ ਆਦਮੀ ਦੇ ਮੂੰਹ ਵਲ ਵੇਖਿਆ। ਉਹ ਆਦਮੀ ਆਵਾਰਾ ਜਾਂ ਬਦਮਾਸ਼[1] ਤਾਂ ਨਹੀਂ ਜਾਪਦਾ ਸੀ, ਬੋਲਦਾ ਭੀ ਧੀਰੇ ਸੀ, ਪਰ ਘਰ ਘਾਟ ਕਿਉਂ ਨਹੀਂ, ਇਸਦਾ ਕੋਈ ਜਵਾਬ ਨਾ ਸੁਝਿਆ।

  1. ਲਿਖਤ ਵਿੱਚ 'ਬਬਮਾਸ਼' ਲਿਖਿਆ ਹੋਇਆ ਹੈ।