ਪੰਨਾ:ਚੰਬੇ ਦੀਆਂ ਕਲੀਆਂ.pdf/56

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੪੫ )

ਦਿਤੀ ਤੇ ਨਾਲ ਤੁਰਾਇਆ। ਬਿਸ਼ਨੀਏ ਕ੍ਰੋਧਵਾਨ ਨਾ ਹੋ। ਅਸੀਂ ਸਾਰਿਆਂ ਨੇ ਇਕ ਦਿਨ ਮਰ ਜਾਣਾ ਹੈ।"

ਬਿਸ਼ਨੀ ਗਰਮ ਗਰਮ ਜਵਾਬ ਦੇਣ ਲਗੀ ਹੀ ਸੀ, ਪਰ ਜਦ ਉਸ ਨੇ ਓਪਰੇ ਆਦਮੀ ਵਲ ਤਕਿਆ ਤਾਂ ਚੁਪ ਕਰ ਗਈ। ਓਹ ਆਦਮੀ ਮੰਜੇ ਦੀ ਪੈਂਦ ਵਲ ਸਿਰ ਨੀਵਾਂ ਕਰਕੇ ਬੈਠਾ ਸੀ। ਉਸ ਦੀਆਂ ਅੱਖਾਂ ਮੀਚੀਆਂ ਹੋਈਆਂ ਸਨ। ਹਥ ਗੋਡਿਆਂ ਉਪਰ ਸਨ ਤੇ ਮਥੇ ਤੋਂ ਤਕਲੀਫ ਪ੍ਰਤੀਤ ਹੁੰਦੀ ਸੀ। ਜਦ ਸੰਤੂ ਨੇ ਪੁਛਿਆ "ਬਿਸ਼ਨੀਏ ਤੇਰੇ ਦਿਲ ਵਿਚ ਨਿਰੰਕਾਰ ਦੀ ਪ੍ਰੀਤ ਕੋਈ ਨਹੀਂ?" ਤਾਂ ਬਿਸ਼ਨੀ ਦਾ ਦਿਲ ਅਚਨ ਚੇਤ ਪ੍ਰਦੇਸ਼ੀ ਆਦਮੀ ਵਲ ਨਰਮ ਹੋ ਗਿਆ। ਉਹ ਬੂਹੇ ਵਿਚੋਂ ਮੁੜ ਆਈ ਤੇ ਚੰਗੇਰ ਵਿਚੋਂ ਦੋ ਰੋਟੀਆਂ ਕਢਕੇ ਤੇ ਦੋ ਲੋਟੇ ਲੱਸੀ ਦੇ ਸਾਹਮਣੇ ਰਖਕੇ ਕਹਿਣ ਲਗੀ: "ਲੈ ਖਾਣਾ ਈਂ ਤੇ ਖਾ ਲੈ। ਸੰਤੂ ਨੇ ਓਪਰੇ ਆਦਮੀ ਨੂੰ ਪਾਸ ਬਿਠਾਇਆ ਤੇ ਦੋਹਾਂ ਨੇ ਰੋਟੀ ਖਾਣੀ ਸ਼ੁਰੂ ਕੀਤੀ। ਜਦ ਉਹ ਖਾ ਰਹੇ ਸਨ ਤੇ ਬਿਸ਼ਨੀ ਇਕ ਪਾਸੇ ਬੈਠੀ ਉਨ੍ਹਾਂ ਵਲ ਦੇਖ ਰਹੀ ਸੀ ਤਦ ਬਿਸ਼ਨੀ ਦੇ ਦਿਲ ਵਿਚ ਓਪਰੇ ਆਦਮੀ ਵਾਸਤੇ ਦਇਆ ਆਈ ਤੇ ਉਸ ਦੇ ਮਨ ਵਿਚ ਨਿਰੰਕਾਰ ਦੇ ਪ੍ਰੇਮ ਦੀ ਕਾਂਗ ਉਠੀ। ਓਪਰੇ ਆਦਮੀ ਦਾ ਮੁਖੜਾ ਚਮਕ ਪਿਆ, ਉਸ ਦੇ ਮਥੇ ਦੇ ਵੱਟ ਦੂਰ ਹੋ ਗਏ ਉਸ ਦੇ ਨੈਣ ਖੁਲ੍ਹੇ ਤੇ ਮੂੰਹ ਵਿਚੋਂ ਮੁਸਕ੍ਰਾਹਟ ਨਿਕਲੀ।

ਜਦ ਰੋਟੀ ਖਤਮ ਹੋ ਗਈ ਤਾਂ ਬਿਸ਼ਨੀ ਨੇ ਓਪਰੇ ਆਦਮੀ ਨੂੰ ਪੁਛਿਆ: "ਤੂੰ ਕਿਥੋਂ ਆਇਆ ਹੈਂ?"

ਓਪਰਾ ਆਦਮੀ:-"ਮੈਂ ਇਸ ਦੇਸ ਦਾ ਨਹੀਂ।"