ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੮ )

ਵਾਸਤੇ ਤੈਨੂੰ ਕੰਮ ਕਰਨਾਂ ਪਵੇਗਾ, ਜੇ ਤੂੰ ਮੇਰੇ ਆਖੇ ਲਗਕੇ ਕੰਮ ਕਰਨਾਂ ਹੋਵੇ ਤਾਂ ਮੇਰੇ ਪਾਸੋਂ, ਰੋਟੀ ਤੇ ਕਪੜਾ ਲਈ ਚਲ।"

ਹਰੀ ਦੂਤ:-"ਰਬ ਤੇਰਾ ਭਲਾ ਕਰੇ,ਮੈਂ ਕੰਮ ਸਿਖਾਂਗਾ। ਮੈਨੂੰ ਕੰਮ ਕਰਨਾ ਸਿਖਾਓ।"

ਸੰਤੂ ਨੇ ਕੁਝ ਧਾਗਾ ਲੈਕੇ ਵਟਿਆ ਤੇ ਹਰੀ ਦੂਤ ਨੂੰ ਸਿਖਾਇਆ। ਫੇਰ ਧਾਗੇ ਉਪਰ ਮੋਮ ਚੜ੍ਹਾਈ। ਖੰਧੂਈ ਵਾਲੇ ਪਤਲੇ ਧਾਗੇ ਦੇ ਨਾਲ ਜੋੜਨਾਂ ਅਤੇ ਚਮੜਾ ਸੀਊਣਾ ਸਿਖਾਇਆ। ਜੋ ਕੁਝ ਸੰਤੂ ਸਿਖਾਂਦਾ ਸੀ ਹਰੀ ਦੂਤ ਤੁਰਤ ਸਿਖ ਲੈਂਦਾ ਸੀ। ਤਿੰਨ ਦਿਨਾਂ ਪਿਛੋਂ ਉਹ ਐਸਾ ਤੇਜ਼ ਕੰਮ ਕਰਨ ਲਗਾ ਜਿਵੇਂ ਸਾਰੀ ਉਮਰ ਮੋਚੀ ਰਿਹਾ ਹੋਵੇ। ਰੋਟੀ ਥੋੜੀ ਖਾਂਦਾ ਸੀ ਤੇ ਕੰਮ ਬਹੁਤਾ ਕਰਦਾ ਸੀ। ਕੰਮ ਖਤਮ ਕਰਕੇ ਚੁਪ ਬੈਠਾ ਅਕਾਸ਼ ਵਲ ਤਕਦਾ ਰਹਿੰਦਾ ਸੀ। ਬਾਜ਼ਾਰ ਵਿਚ ਥੋੜਾ ਨਿਕਲਦਾ ਸੀ। ਕੇਵਲ ਲੋੜ ਅਨੁਸਾਰ ਬੋਲਦਾ ਸੀ। ਕਿਸੇ ਨਾਲ ਠੱਠਾ ਮਖ਼ੌਲ ਨਹੀਂ ਸੀ ਕਰਦਾ। ਉਸ ਪਹਿਲੇ ਦਿਨ ਤੋਂ ਬਿਨਾਂ ਜਦ ਰੋਟੀ ਖਾਂਦਿਆਂ ਮੁਸਕਰਾਇਆ ਸੀ ਫਿਰ ਕਿਸੇ ਨੇ ਉਸਨੂੰ ਮੁਸਕਰਾਂਦਿਆਂ ਨਹੀਂ ਸੀ ਵੇਖਿਆ।

(੫)

ਦਿਨਾਂ ਦੇ ਮਹੀਨੇ ਬੀਤੇ ਮਹੀਨਿਆਂ ਦਾ ਸਾਲ ਗੁਜ਼ਰ ਗਿਆ। ਹਰੀ ਦੂਤ ਸੰਤੂ ਪਾਸ ਕੰਮ ਕਰਦਾ ਰਿਹਾ। ਉਸਦੀ ਮਸ਼ਹੂਰੀ ਦੂਰ ੨ ਤਕ ਹੋ ਗਈ। ਸਾਰੇ ਆਖਨ, ਸੰਤੂ ਦੇ ਨੌਕਰ ਵਰਗੇ ਬੂਟ ਕੋਈ ਨਹੀਂ ਸੀਉਂ ਸਕਦਾ।