( ੫੬ )
ਨਜ਼ਰ ਕੁੜੀਆਂ ਤੇ ਸੀ। ਸੰਤੂ ਨੇ ਲੰਗੜੇ ਪੈਰ ਦਾ ਮਾਪ ਲਿਆ ਤੇ ਬਾਕੀ ਪੈਰਾਂ ਦਾ ਮਾਪ ਲੈਕੇ ਮੁਲ ਦਾ ਫੈਸਲਾ ਕਰਨ ਲਗਾ। ਜਦ ਫ਼ੈਸਲਾ ਹੋ ਗਿਆ ਤਾਂ ਉਸ ਜ਼ਨਾਨੀ ਨੇ ਕਿਹਾ:-"ਲੰਗੜੇ ਪੈਰ ਦਾ ਖਾਸ ਖਿਆਲ ਰਖਕੇ ਬੂਟ ਬਨਾਣਾ।"
ਸੰਤੂ:-"ਬਹੁਤ ਹੱਛਾ, ਵਿਚਾਰੀ ਕੁੜੀ ਤਾਂ ਬੜੀ ਸੁੰਦਰ ਹੈ, ਪੈਰ ਦਾ ਪਤਾ ਨਹੀਂ ਜਨਮ ਤੋਂ ਹੀ ਸ਼ੈਦ ਐਸਾ ਹੋਵੇ।"
ਜ਼ਨਾਨੀ:-"ਨਹੀਂ, ਇਸ ਬੱਚੀ ਦੀ ਖੱਬੀ ਲਤ ਇਸ ਦੀ ਮਾਂ ਦੇ ਤਲੇ ਆਕੇ ਚਿਥਾੜੀ ਗਈ।"
ਸੰਤੂ:-"ਤਾਂ ਫਿਰ ਆਪ ਇਨ੍ਹਾਂ ਦੀ ਮਾਤਾ ਨਹੀਂ ਹੋ?"
ਜ਼ਨਾਨੀ:-"ਨਹੀਂ ਮੈਂ ਇਨ੍ਹਾਂ ਦੀ ਮਾਂ ਨਹੀਂ ਤੇ ਨਾ ਮੇਰਾ ਹੋਰ ਕੋਈ ਰਿਸ਼ਤਾ ਹੈ। ਇਹ ਕੁੜੀਆਂ ਪਰਾਈਆਂ ਸਨ ਤੇ ਮੈਂ ਇਨ੍ਹਾਂ ਨੂੰ ਪਾਲਿਆ ਹੈ।"
ਬਿਸ਼ਨੀ:-"ਤੁਸਾਡੀਆਂ ਬਚੀਆਂ ਨਹੀਂ, ਪਰ ਤੁਸੀਂ ਇਨ੍ਹਾਂ ਨੂੰ ਪਾਲਿਆ ਤੇ ਆਪਣੀਆਂ ਵਾਂਗ ਹੈ, ਤੁਸਾਡਾ ਇਨ੍ਹਾਂ ਨਾਲ ਬਹੁਤ ਪ੍ਰੇਮ ਹੈ।"
ਜ਼ਨਾਨੀ:-"ਮੈਂ ਇਨ੍ਹਾਂ ਨਾਲ ਪਿਆਰ ਨਾ ਕਰਾਂ ਤਾਂ ਕੀ ਕਰਾਂ? ਦੋਹਾਂ ਨੂੰ ਮੈਂ ਆਪਣੀ ਛਾਤੀ ਦਾ ਦੁਧ ਪਿਲਾਇਆ ਹੈ। ਮੇਰਾ ਇਕ ਮੁੰਡਾ ਸੀ, ਉਸਨੂੰ ਰਬ ਨੇ ਲੈ ਲਿਆ। ਮੈਂ ਇਨ੍ਹਾਂ ਕੁੜੀਆਂ ਨੂੰ ਐਸਾ ਪਿਆਰ ਕਰਦੀ ਹਾਂ ਜੋ ਮੁੰਡੇ ਨਾਲ ਭੀ ਨਹੀਂ ਕਰਦੀ ਸਾਂ।"
ਬਿਸ਼ਨੀ:-"ਇਹ ਕਿਸਦੀਆਂ ਧੀਆਂ ਹਨ?"
ਜ਼ਨਾਨੀ:-"ਇਨ੍ਹਾਂਦੇ ਮਾਂ ਬਾਪ ਮਰਿਆਂ ਛੇ ਸਾਲ ਬੀਤ ਗਏ ਹਨ। ਦੋਵੇਂ ਇਕੋ ਸਤਵਾਰੇ ਵਿਚ ਮਰ ਗਏ, ਬਾਪ