ਪੰਨਾ:ਚੰਬੇ ਦੀਆਂ ਕਲੀਆਂ.pdf/80

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੬੯ )

ਲਈ ਪੰਡਤ ਜੀ ਤੋਂ ਵਧਕੇ ਯੋਗ ਹੋਰ ਕੌਣ ਹੋ ਸਕਦਾ ਸੀ। ਆਪ ਨੇ ਜਹਾਜ਼ ਦਾ ਟਿਕਟ ਲਿਆ ਅਰ ਉਧਰ ਨੂੰ ਰਵਾਨਾ ਹੋਏ।

ਜਦ ਜਹਾਜ਼ ਲੰਕਾ ਦੀਪ ਟਾਪੂਆਂ ਦੇ ਪਾਸ ਪਹੁੰਚਿਆ ਤਾਂ ਪੰਡਤ ਜੀ ਜਹਾਜ਼ ਦੇ ਤਖਤੇ ਪਰ ਖੜੇ ਹੋਏ ਸਮੁੰਦਰ ਦਾ ਨਜ਼ਾਰਾ ਵੇਖ ਰਹੇ ਸਨ। ਉਨ੍ਹਾਂ ਦੀ ਨਿਗਾਹ ਤਖਤੇ ਦੇ ਇਕ ਪਾਸੇ ਪਈ, ਜਿਥੇ ਕੁਝ ਬੰਦੇ ਇਕ ਜਹਾਜ਼ੀਏ ਦੇ ਚੁਫੇਰੇ ਖੜੇ ਉਸਦੀ ਗਲ ਪਏ ਸੁਣਦੇ ਸਨ। ਜਹਾਜ਼ੀਆ ਸਮੁੰਦਰ ਵਲ ਪੱਛਮ ਨੂੰ ਇਸ਼ਾਰਾ ਕਰ ਰਿਹਾ ਸੀ। ਪੰਡਤ ਜੀ ਨੇ ਉਧਰ ਵੇਖਿਆ ਪਰ ਨਜ਼ਰ ਕੁਝ ਨਾ ਆਇਆ, ਇਸ ਲਈ ਪੰਡਤ ਜੀ ਇਸ ਪਾਰਟੀ ਦੇ ਨੇੜੇ ਆ ਗਏ। ਇਨ੍ਹਾਂ ਨੂੰ ਵੇਖ ਜਹਾਜ਼ੀਏ ਨੇ ਨਮਸਕਾਰ ਕੀਤੀ। ਬਾਕੀ ਲੋਕਾਂ ਨੇ ਭੀ ਪਰਨਾਮ ਕਿਹਾ।

ਪੰਡਤ ਜੀ:- "ਮੈਂ ਤੁਹਾਡੀ ਗਲ ਟੋਕਣ ਨਹੀਂ ਆਇਆ, ਤੁਸੀਂ ਦਸੋ ਇਹ ਜਹਾਜ਼ੀਆ ਜੀ ਕੀ ਪਏ ਆਖਦੇ ਸਨ?"

ਇਕ ਆਦਮੀ:- "ਜਹਾਜ਼ੀਆਂ ਸਾਨੂੰ ਸਾਧੂਆਂ ਦੀ ਗਲ ਪਿਆ ਕਰਦਾ ਸੀ।"

"ਕੇਹੜੇ ਸਾਧੂ? ਕੁਝ ਮੈਨੂੰ ਭੀ ਦਸੋ, ਉਹ ਕੇਹੜੇ ਮੱਤ ਦੇ ਹਨ? ਤੁਸੀਂ ਕਿਧਰ ਇਸ਼ਾਰਾ ਕਰਦੇ ਸਾਓ?"

ਉਹ ਆਦਮੀ:- ਔਹ ਵੇਖੋ, ਸਜੇ ਪਾਸੇ ਇਕ ਛੋਟਾ ਜਿਹਾ ਟਾਪੂ ਹੈ, ਓਥੇ ਸਾਧੂ ਰਹਿੰਦੇ ਤੇ ਈਸ਼੍ਵਰ ਦਾ ਸਿਮਰਨ ਕਰਦੇ ਹਨ।"

ਪੰਡਤ:- "ਉਹ ਟਾਪੂ ਕਿਧਰ ਹੈ, ਮੈਨੂੰ ਤਾਂ ਕੁਝ ਨਹੀਂ