ਪੰਨਾ:ਚੰਬੇ ਦੀਆਂ ਕਲੀਆਂ.pdf/81

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੭੦)

ਦਿਸਦਾ?"

ਉਹ ਆਦਮੀ:- "ਇਧਰ ਦੇਖੋ ਮਹਾਰਾਜ, ਮੇਰੀ ਬਾਂਹ ਦੀ ਸੇਧ ਵਿਚ। ਤੁਹਾਨੂੰ ਉਹ ਛੋਟਾ ਜਿਹਾ ਬੱਦਲ ਦਿਸਦਾ ਹੈ? ਉਸ ਦੇ ਥਲੇ ਜ਼ਰਾ ਇਕ ਲਕੀਰ ਹੈ, ਉਹੀ ਟਾਪੂ ਹੈ।"

ਪੰਡਤ ਜੀ ਨੇ ਨਿਝਾਕੇ ਤਕਿਆ, ਪਰ ਉਨ੍ਹਾਂ ਦੀਆਂ ਅਣਜਾਣ ਅੱਖਾਂ ਨੂੰ ਟਾਪੂ ਨਿਗਾਹ ਨਾ ਪਿਆ। ਉਹ ਆਖਣ ਲਗੇ:- "ਮੈਨੂੰ ਟਾਪੂ ਨਜ਼ਰ ਨਹੀਂ ਆਇਆ ਪਰ ਦਸੋ ਖਾਂ ਇਹ ਸਾਧੂ ਕੌਣ ਹਨ?"

ਜਹਾਜ਼ੀਆ:- "ਉਹ ਮਹਾਤਮਾ ਹਨ, ਮੈਂ ਉਨ੍ਹਾਂ ਦਾ ਚਰਚਾ ਤਾਂ ਅਗੇ ਸੁਣਿਆਂ ਹੋਇਆ ਸੀ, ਪਰ ਦਰਸ਼ਨ ਪਿਛਲੇ ਸਾਲ ਹੀ ਹੋਏ। ਮੈਂ ਮਛੀਆਂ ਫੜਨ ਲਈ ਇਕ ਕਿਸ਼ਤੀ ਵਿਚ ਸਾਂ, ਤੁਫਾਨ ਆਇਆ, ਰਾਤ ਨੂੰ ਮੁੜ ਨਾ ਸਕਿਆ ਤੇ ਸਵੇਰੇ ਮੇਰੀ ਕਿਸ਼ਤੀ ਉਸ ਟਾਪੂ ਤੇ ਜਾ ਖੜੀ ਹੋਈ। ਮੈਂ ਉਤਰਕੇ ਟਾਪੂ ਤੇ ਗਿਆ। ਇਕ ਭੋਰੇ ਦੇ ਬਾਹਰ ਬੁਢਾ ਆਦਮੀ ਬੈਠਾ ਦੇਖਿਆ, ਪਲਕੁ ਮਗਰੋਂ ਦੋ ਹੋਰ ਬੁਢੇ ਭੋਰੇ ਵਿਚੋਂ ਬਾਹਰ ਆ ਗਏ। ਉਨ੍ਹਾਂ ਨੇ ਅਗ ਉਤੇ ਮੇਰੇ ਕਪੜੇ ਸੁਕਾਏ। ਮੈਨੂੰ ਖਾਣ ਨੂੰ ਕੁਝ ਦਿਤਾ ਅਤੇ ਮੇਰੀ ਕਿਸ਼ਤੀ ਦੀ ਭੀ ਮੁਰੰਮਤ ਕੀਤੀ।"

ਪੰਡਤ ਜੀ:- "ਉਹ ਕਿਹੋ ਜਿਹੇ ਹਨ?"

ਜਹਾਜ਼ੀਆ:- "ਤਿੰਨੇ ਹੀ ਬੁਢੇ ਹਨ, ਇਕ ਤਾਂ ਸੌ ਸਾਲ ਤੋਂ ਉਪਰ ਦਾ ਹੋਣਾ ਹੈ, ਉਸ ਦੀ ਦਾਹੜੀ ਹਰੇ ਰੰਗ ਦੀ ਹੋ ਗਈ ਹੈ। ਚੇਹਰਾ ਹਰ ਵੇਲੇ ਮੁਸਕਰਾਹਟ ਵਿਚ, ਜਿਵੇਂ ਅਰਸ਼ੋਂ ਦੇਵਤਾ ਉਤਰਿਆ ਹੋਵੇ। ਦੂਜਾ ਭੀ ਬੁਢਾ ਹੈ। ਉਸਦੀ