ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੭)

ਅਪੜ ਗਏ ਤੇ ਜਹਾਜ਼ ਵਲ ਸਿਰ ਉਚਾ ਕਰਕੇ ਕਹਿਣ ਲਗੇ:"ਹੇ ਪੰਡਤ ਜੀ,ਹੇ ਰਬ ਨੂੰ ਪਹੁੰਚੇ ਹੋਏ, ਅਸੀਂ ਆਪਣਾ ਸਬਕ ਭੁਲ ਗਏ ਹਾਂ, ਜਿੰਨਾਂ ਚਿਰ ਅਸੀਂ ਮੂੰਹ ਨਾਲ ਕਹਿੰਦੇ ਰਹੇ ਚੇਤੇ ਰਿਹਾ, ਪਰ ਜਦ ਇਕ ਵਾਰੀ ਅਸੀਂ ਆਖਣਾ ਬੰਦ ਕੀਤਾ ਤਾਂ ਇਕ ਇਕ ਕਰਕੇ ਸਾਨੂੰ ਸਾਰੇ ਸ਼ਲੋਕ ਭੁਲ ਗਏ। ਹੁਣ ਤਾਂ ਸਾਨੂੰ ਕੋਈ ਅਖਰ ਚੇਤੇ ਰਿਹਾ ਹੀ ਨਹੀਂ, ਕਿਰਪਾ ਕਰੋ ਤੇ ਮੰਤ੍ਰ ਫੇਰ ਪੜ੍ਹਾਉ।

ਪੰਡਤ ਜੀਨੇ ਅਦਬ ਨਾਲ ਹਥ ਜੋੜੇ ਤੇ ਸਿਰ ਨੀਵਾਂ ਕਰਕੇ ਕਹਿਣ ਲਗਾ, "ਤੁਸੀਂ ਰੱਬ ਨੂੰ ਪਹੁੰਚੇ ਹੋਏ ਹੋ, ਮੇਰੇ ਮੰਤ੍ਰ ਨਾਲੋਂ ਤੁਸਾਡੀ ਬੇਨਤੀ ਵਧੀਕ ਫਲ ਦਾਇਕ ਹੈ, ਮੈਂ ਤੁਸਾਨੂੰ ਪੜ੍ਹਾਨ ਜੋਗਾ ਨਹੀਂ, ਮੇਰੇ ਵਰਗੇ ਪਾਪੀਆਂ ਤੇ ਵੀ ਮੋਹਰ ਕਰੋ।"

ਪੰਡਤ ਨੇ ਉਥੇ ਹੀ ਸਾਧੂਆਂ ਅਗੇ ਅਸ਼ਟਾਂਗ ਡੰਡੌਤ ਕੀਤੀ ਤੇ ਸਾਧੂ ਮੁੜ ਗਏ। ਜਿਥੇ ਸਾਧੂ ਅਲੋਪ ਹੋਏ ਸਨ, ਉਥੇ ਸੂਰਜ ਚੜ੍ਹਨ ਤੀਕ ਬਿਜਲੀ ਵਤ ਚਾਨਣ ਰਿਹਾ।

ਹਰ ਪ੍ਰਕਾਰ ਦੇ ਗ੍ਰੰਥ, ਕੰਘੇ, ਕੜੇ, ਗੁਟਕੇ
ਆਦਿਕ ਮੰਗਣ ਦਾ ਪਤਾ-
ਭਾਈ ਅਰਜਨ ਸਿੰਘ, ਜਮੀਅਤ ਸਿੰਘ
ਪੁਸਤਕਾਂ ਵਾਲੇ, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ