ਪੰਨਾ:ਚੰਬੇ ਦੀਆਂ ਕਲੀਆਂ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭੯)

ਪਲੇ ਕੁਝ ਹੋਵੇ। ਜੇਹੜੇ ਅਜ ਬਹੁਤੇ ਸ਼ਾਹੂਕਾਰ ਹਨ ਉਹ ਕਲ ਨੂੰ ਕੰਗਾਲ ਹਨ। ਅਸੀਂ ਇਸ ਗਲੋਂ ਚੰਗੇ ਬੈਠੇ ਹਾਂ। ਸਾਡੀ ਆਯੂ ਭਾਵੇਂ ਚਮਕੀਲੀ ਨਹੀਂ, ਪਰ ਹੈ ਲੰਮੀ। ਅਸੀਂ ਕਦੀ ਧਨਾਢ ਨਹੀਂ ਹੋਵਾਂਗੇ, ਪਰ ਖਾਣ ਜੋਗਾ ਹਮੇਸ਼ਾ ਸਾਡੇ ਪਾਸ ਰਹੇਗਾ।

ਵੱਡੀ ਭੈਣ ਨੇ ਨੱਕ ਚਾਹੜਕੇ ਆਖਿਆ "ਹਮੇਸ਼ਾਂ ਕਿਉਂ ਨਾ ਹੋਵੇ, ਖਾਂਦੇ ਤਾਂ ਹੋ ਪਰ ਪਸ਼ੂਆਂ ਦੇ ਨਾਲ ਰਲਕੇ, ਤੁਹਾਨੂੰ ਕੀ ਪਤਾ ਫੈਸ਼ਨ ਕੀ ਚੀਜ਼ ਹੈ। ਤੇਰੇ ਘਰ ਵਾਲਾ ਭਾਵੇਂ ਕਿੰਨੀ ਕਮਾਈ ਕਰੇ ਤੂੰ ਜੀਂਦਿਆਂ ਵੀ ਰੂੜੀ ਤੇ ਅਤੇ ਮਰੇਂਗੀ ਵੀ ਰੂੜੀ ਤੇ।"

ਛੋਟੀ ਨੇ ਆਖਿਆ:-"ਤਦ ਕੀ ਹੋਇਆ, ਸਾਡਾ ਕੰਮ ਭਾਵੇਂ ਮੋਟਾ ਤੇ ਕੁਰਾੜਾ ਹੈ ਪਰ ਹੈ ਪੱਕਾ। ਸਾਨੂੰ ਕਿਸੇ ਦੀ ਮੁਥਾਜੀ ਦੀ ਲੋੜ ਨਹੀਂ, ਪਰ ਸ਼ਹਿਰਾਂ ਵਿੱਚ ਖਰਾਬੀਆਂ ਬਹੁਤ ਹੁੰਦੀਆਂ ਹਨ। ਅਜ ਤੇਰੇ ਪਾਸ ਧਨ ਹੈ। ਤੇ ਕਲ ਤੇਰੇ ਘਰ ਵਾਲਾ ਜੂਆ ਸ਼ਰਾਬ ਜਾਂ ਜ਼ਨਾਨੀਆਂ ਦੇ ਪਿਛੇ ਲਗ ਪਏ, ਤਾਂ ਸਭ ਕੁਝ ਰੁੜ੍ਹ ਜਾਵੇ। ਸ਼ਹਿਰੀਏ ਇਉਂ ਬਥੇਰੇ ਕਰਦੇ ਹਨ।"

ਘਰ ਦਾ ਮਾਲਕ ਬੰਤਾ ਸਿੰਘ ਇਕ ਪਾਸੇ ਮੰਜੇ ਤੇ ਬੈਠਾ ਹੋਇਆ ਗੱਲਾਂ ਪਿਆ ਸੁਣਦਾ ਸੀ ਤੇ ਆਪਣੇ ਮਨ ਵਿਚ ਪਿਆ ਆਖੇ:-"ਮੇਰੀ ਜ਼ਨਾਨੀ ਆਖਦੀ ਤਾਂ ਸਚ ਹੈ। ਨਿੱਕੇ ਹੁੰਦਿਆਂ ਤੋਂ ਅਸੀਂ ਭੋਇੰ ਦੀ ਸੇਵਾ ਵਿੱਚ ਅਜਿਹੇ ਜੁਟਦੇ ਹਾਂ ਕਿ ਅਸੀਂ ਜੱਟਾਂ ਨੂੰ ਸ਼ਰਾਰਤਾਂ ਸੋਚਣ ਦਾ ਸਮਾਂ ਹੀ ਨਹੀਂ ਮਿਲਦਾ। ਅਸੀਂ ਦੁਆਬੇ ਵਾਲਿਆਂ ਨੂੰ ਤਾਂ ਇਕੋ