( ੮੦ )
ਦੁਖ ਹੈ ਕਿ ਸਾਡੀ ਭੋਇੰ ਥੋੜੀ ਹੈ। ਜੇ ਮੇਰੀ ਜ਼ਮੀਨ ਚੋਖੀ ਹੋਵੇ ਤਾਂ ਮੈਂ ਟੁੰਡੇ ਲਾਟ ਦੀ ਵੀ ਪਰਵਾਹ ਨਾ ਕਰਾਂ।"
ਟੁੰਡਾ ਲਾਟ ਤਾਂ ਓਥੇ ਕੋਈ ਨਹੀਂ ਸੀ, ਪਰ ਮਾਇਆ ਛਲਨੀ ਉਥੇ ਖੜੀ ਇਹ ਗਲਾਂ ਸੁਣਦੀ ਪਈ ਸੀ। ਜ਼ਨਾਨੀਆਂ ਰੋਟੀ ਟੁਕ ਖਾਕੇ ਰਤਾਕੁ ਸੌਂ ਗਈਆਂ ਤੇ ਮਾਇਆ ਕਹਿਣ ਲਗੀ, "ਚੰਗਾ ਹੋਇਆ ਜੱਟੀ ਦੀਆ ਗੱਲਾਂ ਸੁਣਕੇ ਜਟ ਨੇ ਹੰਕਾਰ ਕੀਤਾ ਹੈ, ਮੇਰਾ ਕੰਮ ਭਰਮਾਵਣਾਂ ਹੈ, ਇਸਦੀ ਤੇ ਮੇਰੀ ਤਾਕਤ ਦਾ ਟਾਕਰਾ ਹੈ, ਮੈਂ ਇਸ ਨੂੰ ਚੋਖੀ ਭੋਇੰ ਦੇਵਾਂਗੀ ਤੇ ਉਸੇ ਭੋਇੰ ਦੇ ਆਸਰੇ ਇਸ ਨੂੰ ਆਪਣੇ ਕਾਬੂ ਵਿੱਚ ਕਰਾਂਗੀ।"
(੨)
ਇਥੇ ਪਿੰਡ ਵਿਚ ਇਕ ਬੁੱਢੀ ਰਹਿੰਦੀ ਸੀ ਜਿਸ ਦੀ ਤਿੰਨ ਸੌ ਘੁਮਾਂ ਜ਼ਮੀਨ ਸੀ। ਇਸ ਬੁੱਢੀ ਦਾ ਜਟਾਂ ਨਾਲ ਸਲੂਕ ਚੰਗਾ ਰਿਹਾ ਸੀ, ਪਰ ਇਕ ਪਿਨਸ਼ਨੀਏਂ ਸਿਪਾਹੀ ਨੂੰ ਉਸ ਨੇ ਆਪਣਾ ਮੁਨਸ਼ੀ ਰਖਿਆ ਤੇ ਇਸ ਪਿਨਸ਼ਨੀ ਤਲੰਗੇ ਨੇ ਲੋਕਾਂ ਨੂੰ ਤੰਗ ਕਰਨਾਂ ਸ਼ੁਰੂ ਕੀਤਾ। ਬੰਤਾ ਸਿੰਘ ਬਥੇਰੇ ਯਤਨ ਕਰੇ, ਪਰ ਕਦੀ ਉਸਦੀ ਵਛੇਰੀ ਇਸ ਬੁੱਢੀ ਦੇ ਖੇਤ ਵਿਚ ਜਾ ਵੜੇ, ਕਦੀ ਉਸਦੀ ਗਾਂ ਬੁੱਢੀ ਦੇ ਬਾਗ ਦੀ ਸੈਰ ਕਰ ਆਵੇ, ਕਦੀ ਉਸ ਦੇ ਵਹਿੜਕੇ ਬੁੱਢੀ ਦੀ ਸਬਜ਼ੀ ਖਰਾਬ ਕਰ ਆਵਣ ਤੇ ਹਮੇਸ਼ਾਂ ਬੰਤਾ ਸਿੰਘ ਨੂੰ ਜੁਰਮਾਨਾਂ ਭਰਨਾਂ ਪਵੇ।
ਬੰਤਾ ਸਿੰਘ ਜੁਰਮਾਨਾਂ ਤਾਂ ਭਰ ਦਿੰਦਾ ਸੀ, ਪਰ