ਪੰਨਾ:ਚੰਬੇ ਦੀਆਂ ਕਲੀਆਂ.pdf/92

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੮੧ )

ਦਿਲ ਵਿਚ ਬਹੁਤ ਖਿਝਦਾ ਸੀ ਤੇ ਘਰ ਆਕੇ ਬਾਲ ਬੱਚਿਆਂ ਨਾਲ ਝਹੀਆਂ ਲੈਂਦਾ ਸੀ। ਸਾਰਾ ਉਨ੍ਹਾਲਾ ਹੀ ਇਸ ਪਿਨਸ਼ਨੀਏ ਨੇ ਜੱਟਾਂ ਨੂੰ ਦੁਖ ਦਿਤਾ ਤੇ ਉਹ ਜੁਰਮਾਨੇ ਤੋਂ ਤੰਗ ਪੈ ਗਏ।

ਸਿਆਲ ਚੜ੍ਹਿਆ, ਇਹ ਅਵਾਈ ਉਡੀ ਕਿ ਬੁੱਢੀ ਆਪਣੀ ਜ਼ਮੀਨ ਵੇਚਣ ਲਗੀ ਹੈ ਤੇ ਜਲੰਧਰ ਦਾ ਇਕ ਠੇਕੇਦਾਰ ਗਾਹਕ ਬਣਿਆ ਹੈ। ਜਟ ਵਿਚਾਰੇ ਬੜੇ ਡਰੇ ਕਿ ਇਹ ਠੇਕੇਦਾਰ ਕੀ ਪਤਾ ਹੈ ਕਿੰਨੇ ਜੁਰਮਾਨੇ ਕਰਾਊ, ਚੰਗਾ ਹੋਵੇ, ਆਪ ਹੀ ਸਾਰੇ ਰਲਕੇ ਜ਼ਮੀਨ ਖਰੀਦ ਲਈਏ। ਪੰਚਾਇਤ ਵਲੋਂ ਸਾਰੇ ਇਕੱਠੇ ਹੋਕੇ ਬੁੱਢੀ ਪਾਸ ਗਏ ਤੇ ਸੌਦਾ ਕਰਨ ਲਗੇ। ਜ਼ਨਾਨੀ ਵੇਚਣ ਨੂੰ ਤਿਆਰ ਹੋ ਗਈ। ਕੀਮਤ ਦਾ ਫੈਸਲਾ ਹੋ ਗਿਆ, ਪਰ ਜਟ ਆਪਸ ਵਿਚ ਫੈਸਲਾ ਨਾ ਕਰ ਸਕੇ ਜੋ ਹਰ ਇਕ ਦੇ ਹਿੱਸੇ ਵਿਚ ਕਿਨੀ ਜ਼ਮੀਨ ਆਉਂਦੀ ਹੈ। ਦੋ ਵਾਰੀ ਪੰਚਾਇਤ ਕਠੀ ਹੋਈ, ਪਰ ਮਾਇਆ ਛਲਨੀ ਨੇ ਉਨ੍ਹਾਂ ਵਿਚ ਵਟ ਪਾ ਦਿਤੀ। ਬੁੱਢੀ ਨੂੰ ਕਹਿਣ ਲਗੇ, "ਅਸੀਂ ਅਡੋ ਅਡ ਟੋਟੇ ਮੁਲ ਲੈਂਦੇ ਹਾਂ।" ਬੁੱਢੀ ਇਸ ਗਲ ਤੇ ਵੀ ਰਾਜ਼ੀ ਹੋ ਗਈ।

ਬੰਤਾ ਸਿੰਘ ਨੇ ਸੁਣਿਆ ਕਿ ਪਾਲਾ ਸਿੰਘ ਪੰਜਾਹ ਘੁਮਾਂ ਲੈਣ ਲਗਾ ਹੈ ਤੇ ਬੁੱਢੀ ਨੇ ਅੱਧਾ ਰੁਪਿਆ ਰੋਕ ਤੇ ਅੱਧਾ ਸਾਲ ਪਿਛੋਂ ਲੈਣਾਂ ਕੀਤਾ ਹੈ। ਆਪਣੀ ਵਹੁਟੀ ਨੂੰ ਕਹਿਣ ਲਗਾ:-"ਤੂੰ ਸੁਣਿਆ ਹੈ? ਜ਼ਮੀਨ ਸਾਰੀ ਵਿਕ ਚਲੀ ਹੈ। ਲੋਕੀ ਦਬਾ ਦਬ ਖਰੀਦਦੇ ਪਏ ਹਨ।