ਪੰਨਾ:ਚੰਬੇ ਦੀਆਂ ਕਲੀਆਂ.pdf/93

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੮੨ )

ਅਸੀਂ ਵੀ ਵੀਹਕੁ ਘੁਮਾਂ ਲੈ ਲਵੀਏ। ਵਿਆਹ ਸ਼ਾਦੀਆਂ ਦਾ ਖਰਚ ਸਿਰ ਤੇ ਪੈਣਾ ਹੈ ਕੁਝ ਜੈਦਾਦ ਹਥ ਵਿਚ ਹੋਣੀ ਚਾਹੀਦੀ ਹੈ।"

ਮਰਦ ਤੀਵੀਂ ਨੇ ਸਲਾਹ ਕੀਤੀ, ਇਕ ਹਜ਼ਾਰ ਰੁਪਿਆ ਘਰ ਵਿਚ ਪਿਆ ਸੀ, ਇਕ ਬਲਦ ਵੇਚਿਆ, ਆਪਣੇ ਇਕ ਪੁੱਤਰ ਨੂੰ ਕਿਸੇ ਸ਼ਾਹੂਕਾਰ ਪਾਸ ਨੌਕਰ ਰਖਾਕੇ ਇਕ ਸਾਲ ਦੀ ਤਨਖਾਹ ਪੇਸ਼ਗੀ ਲਈ, ਬਾਕੀ ਰੁਪਿਆ ਆਪਣੇ ਭਣਵਈਏ ਪਾਸੋਂ ਉਧਾਰ ਲਿਆ ਤੇ ਜਿਵੇਂ ਕਿਵੇਂ ਅੱਧੀ ਰਕਮ ਕਠੀ ਕੀਤੀ।

ਰਕਮ ਜੋੜ ਕੇ ਬੰਤਾ ਸਿੰਘ ਨੇ ਇਕ ਸੋਹਣਾ ਖੇਤ ਚੁਣਿਆਂ ਤੇ ਬੁਢੀ ਨਾਲ , ਸੌਦਾ ਪੱਕ ਗਿਆ। ਬਿਆਨਾਂ ਓਥੇ ਦੇਕੇ ਹੁਸ਼ਿਆਰਪੁਰ ਆਏ ਤੇ ਅੱਧੀ ਰਕਮ ਨਕਦ ਤੇ ਬਾਕੀ ਦਾ ਅਸ਼ਟਾਮ ਕਰਕੇ ਜ਼ਮੀਨ ਬੰਤਾ ਸਿੰਘ ਦੇ ਨਾਮ ਰਜਿਸਟਰੀ ਹੋ ਗਈ।

ਹੁਣ ਬੰਤਾ ਸਿੰਘ ੨੦ ਘੁਮਾਂ ਦਾ ਮਾਲਕ ਸੀ। ਇਸ ਧਰਤੀ ਵਿਚ ਉਸਨੇ ਬੀਜ ਮੰਗ ਕੇ ਸੁਟਿਆ, ਰੁਬ ਦੀ ਕਿਰਪਾ ਨਾਲ ਫਸਲ ਚੰਗੀ ਹੋਈ ਤੇ ਇਕੇ ਸਾਲ ਵਿਚ ਉਸ ਨੇ ਬੁਢੀ ਅਤੇ ਭਣਵਈਏ ਦੋਹਾਂ ਦਾ ਕਰਜ਼ਾ ਲਾਹ ਦਿਤਾ। ਹੁਣ ਆਪਣੀ ਜ਼ਮੀਨ ਵਿਚ ਹਲ ਵਾਹੁੰਦਾ, ਬੀਜਦਾ, ਫਲ, ਫੁਲ ਪੈਦਾ ਕਰਦਾ, ਲਕੜ ਕਾਠ ਵੱਢਦਾ ਤੇ ਆਪਣੇ ਘਾਹ ਵਿਚ ਡੰਗਰਾਂ ਨੂੰ ਚਾਰਦਾ ਸੀ। ਜਦ ਉਹ ਬਾਹਰ ਖੇਤ ਨੂੰ ਜਾਂਦਾ ਤੇ ਹਰੀ ਭਰੀ ਪੈਲੀ ਦੇਖਦਾ, ਉਸਦਾ ਚਿਤ ਖੁਸ਼ੀ ਨਾਲ ਉਛਲਦਾ,