ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੬ )

ਡੰਗਰ ਉਸ ਦੀ ਮਰਜ਼ੀ ਹੋਵੇ ਰਖ ਲਵੇ ।

ਇਕ ਦੋ ਸਾਲ ਇਥੇ ਕੰਮ ਨੂੰ ਠੀਕ ਠਾਕ ਕਰਦਿਆਂ ਲਗ ਗਏ। ਬੰਤਾ ਸਿੰਘ ਦੋ ਚਾਰ ਸਾਲ ਤਾਂ ਖੁਸ਼ ਰਿਹਾ, ਪਰ ਫਿਰ ਉਸ ਦੇ ਦਿਲ ਵਿਚ ਖਿਆਲ ਆਇਆ ਕਿ ਅਜੇ ਮੇਰੀ ਭੋਇੰ ਥੋੜੀ ਹੈ। ਇਕ ਤਾਂ ਇਹ ਸਵਾ ਸੌ ਵਿਘਾ ਚਾਰ ਪੰਜ ਥਾਵਾਂ ਤੇ ਵੰਡਿਆ ਹੋਇਆ ਸੀ। ਦੁਜੇ ਜਿਸ ਟੁਕੜੇ ਵਿਚ ਕਣਕ ਬੀਜੀ ਜਾਏ ਉਸ ਨੂੰ ਤਿੰਨ ਸਾਲ ਖਾਲੀ ਛਡਣਾ ਪੈਂਦਾ ਸੀ! ਚੰਗੀ ਜ਼ਮੀਨ ਥੋੜੀ ਸੀ ਤੇ ਉਹ ਠੇਕੇ ਤੇ ਲਈ ਜਾਂਦੀ ਸੀ। ਬੰਤਾ ਸਿੰਘ ਭੀ ਠੇਕੇ ਤੇ ਜ਼ਮੀਨ ਲੈਕੇ ਕਣਕ ਬੀਜਦਾ ਸੀ ਤੇ ਚੰਗੇ ਪੈਸੇ ਬਣਾ ਲੈਂਦਾ ਸੀ। ਪਰ ਚੌਥੇ ਸਾਲ ਇਕ ਟੁਕੜੇ ਦੇ ਮਾਲਕ ਤੇ ਬੰਤਾ ਸਿੰਘ ਦਾ ਆਪਸ ਵਿਚ ਝਗੜਾ ਹੋ ਪਿਆ ਤੇ ਇਹ ਝਗੜਾ ਕਚਹਿਰੀ ਵਿਚ ਪਹੁੰਚਿਆ। ਅਦਾਲਤ ਨੇ ਬੰਤਾ ਸਿੰਘ ਪਾਸੋਂ ਜ਼ਮੀਨ ਛੁੜਾ ਦਿਤੀ। ਇਸ ਹੱਤਕ ਨੂੰ ਨਾ ਸਹਾਰਦਾ ਹੋਇਆ ਬੰਤਾ ਸਿੰਘ ਸੋਚਣ ਲਗਾ:-'ਜੇ ਮੇਰਾ ਆਪਣਾ ਕੋਈ ਵੱਡਾ ਸਾਰਾ ਟੁਕੜਾ ਹੋਵੇ ਤਾਂ ਮੈਂ ਠੇਕੇ ਦੇ ਝਮੇਲੇ ਤੋਂ ਛੁਟ ਜਾਵਾਂ।"

ਇਕ ਜ਼ਿਮੀਦਾਰ ਦੀ ਤੇਰਾਂ ਸੌ ਵਿਘੇ ਜ਼ਮੀਨ ਸੀ। ਉਸ ਨੂੰ ਰੁਪਏ ਦੀ ਕੁਝ ਭੀੜਾ ਬਣੀ ਤੇ ਜ਼ਮੀਨ ਵੇਚਣ ਨੂੰ ਤਿਆਰ ਹੋਇਆ। ਕੁਝ ਹੇਠਾਂ ਉਤਾਂਹ ਕਰਕੇ ਬੰਤਾ ਸਿੰਘ ਨੇ ਉਸ ਨਾਲ ਪੰਦਰਾਂ ਸੌ ਰੁਪਏ ਦਾ ਫੈਸਲਾ ਕੀਤਾ। ਜਿਸ ਵਿਚੋਂ ਕੁਝ ਰੋਕ ਦੇਣਾ ਸੀ ਤੇ ਬਾਕੀ