ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮ )

ਉਧਾਰ। ਇਹ ਫੈਸਲਾ ਸਿਰੇ ਚੜ੍ਹਨ ਨੂੰ ਸੀ ਜੋ ਬੰਤਾ ਸਿੰਘ ਪਾਸ ਇਕ ਹਿੰਦੂ ਜ਼ਿਮੀਦਾਰ ਫਿਰਦਾ ਤੁਰਦਾ ਆ ਨਿਕਲਿਆ ਤੇ ਰਾਤ ਇਸ ਦੇ ਘਰ ਠਹਿਰਿਆ। ਬੰਤਾ ਸਿੰਘ ਨੇ ਇਸ ਨਾਲ ਜ਼ਮੀਨ ਦੀ ਗਲਬਾਤ ਕੀਤੀ ਤੇ ਇਹ ਆਖਣ ਲਗਾ:-"ਇਥੇ ੧੫o0 ਰੁਪਿਆਂ ਬਰਬਾਦ ਕਰਨਾ ਬੇਵਕੂਫੀ ਹੈ। ਮੈਂ ਹੁਣ ਟਿਪਰੀ ਰਿਆਸਤ ਵਿਚ ਇਕ ਹਜ਼ਾਰ ਰੁਪਏ ਨੂੰ ੧੩੦oo ਵਿਘੇ ਲੈਕੇ ਆਇਆ ਹਾਂ। ਜ਼ਮੀਨ ਕਾਲੀ ਸ਼ਾਹ ਹੈ ਤੇ ਕਪਾਹ ਬੀਜਣ ਵਾਸਤੇ ਨਿਰਾ ਸੋਨਾ ਹੈ।"

ਬੰਤਾ ਸਿੰਘ ਨੇ ਉਸ ਤੋਂ ਹੋਰ ਪੁਛ ਗਿਛ ਕੀਤੀ ਤੇ ਹਿੰਦੂ ਜ਼ਿਮੀਂਦਾਰ ਨੇ ਕਿਹਾ:-"ਉਸ ਰਿਆਸਤ ਵਿਚ ਲੋਕਾਂ ਨੂੰ ਮਿਤਰ ਬਨਾਣ ਦੀ ਦੇਰ ਹੈ ਫਿਰ ਉਹ ਜ਼ਮੀਨ ਆਪ ਦੇ ਦੇਂਦੇ ਹਨ। ਮੈਂ ਉਹਨਾਂ ਲੋਕਾਂ ਨੂੰ ੨00) ਦੇ ਦੁਸ਼ਾਲੇ, ੨੦ ਡਬੇ ਚਾਹ ਦੇ ਤੇ ਕੁਝ ਸ਼ਰਾਬ ਦਿਤੀ ਸੀ ਤੇ ਇਸ ਰਕਮ ਨਾਲ ਮੈਨੂੰ ਦੋ ਆਨੇ ਵਿਘੇ ਦੇ ਹਿਸਾਬ ਜ਼ਮੀਨ ਮਿਲੀ ਹੈ। ਇਸ ਜ਼ਿਮੀਦਾਰ ਨੇ ਆਪਣੀ ਜ਼ਮੀਨ ਦੇ ਕਾਗਜ਼ ਆਪਣੀ ਧੋਤੀ ਦੇ ਲੜ ਨਾਲੋਂ ਖੋਲ੍ਹਕੇ ਵਿਖਾਏ ਤੇ ਦਸਿਆ ਕਿ ਜ਼ਮੀਨ ਦਰਿਯਾ ਦੇ ਕੰਢੇ ਤੇ ਹੈ ਤੇ ਸਾਰੀ ਧਰਤੀ ਨੂੰ ਪਾਣੀ ਲਗਦਾ ਹੈ।"

ਬੰਤਾ ਸਿੰਘ ਦੇ ਹੋਰ ਪੁਛਣ ਤੇ ਹਿੰਦੂ ਜ਼ਿਮੀਦਾਰ ਨੇ ਦਸਿਆ:-"ਉਥੇ ਜ਼ਮੀਨ ਬਹੁਤ ਫ਼ਾਲਤੂ ਹੈ ਜੋ ਇਕ ਸਾਲ ਤੁਰਦੇ ਰਹੋ, ਤਾਂ ਮੁਕਨ ਵਿਚ ਨਹੀਂ ਆਂਵਦੀ