ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/11

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨ )


ਖੇਰੂੰ ਹੋ ਗਏ। ਸਿੱਖਾਂ ਦੀ ਭਾਰੀ ਗਿਣਤੀ ਮੁੜ ਉਸੇ ਟੋਏ ਵਿਚ
ਡਿਗਣੀ ਸ਼ੁਰੂ ਹੋ ਗਈ ਜਿਸ ਵਿਚੋਂ ਗੁਰੂ ਮਹਾਰਾਜ ਨੇ ਸਾਨੂੰ
ਕਢਿਆ ਸੀ । ਇਹ ਦਸ਼ਾ ਦੇਖਕੇ ਮੁੜ ਕੁਝਕੁ ਸਿਖੀ ਦਰਦ ਤੇ
ਸੂਝ ਬੂਝ ਰੱਖਣ ਵਾਲੇ ਸਿੰਘਾਂ ਵਿਚ ਸਿਖ ਧਰਮ ਪ੍ਰਚਾਰ ਦਾ ਜਜ਼ਬਾ
ਉਠਿਆ ਤੇ ਉਨ੍ਹਾਂ ਨੇ ਸਿੰਘ ਸਭਾ ਦੀ ਲਹਿਰ ਅਰੰਭ ਕੀਤੀ ।
ਸਿੰਘ ਸਭਾ ਲਹਿਰ ਵਿਚ ਧਰਮ ਤੇ ਵਿਦਿਆ ਪ੍ਰਚਾਰ ਦੇ ਨਾਲ
ਹੀ ਛੂਤ ਛਾਤ ਨੂੰ ਦੂਰ ਕਰਕੇ ਮਨੁੱਖ ਮਾਤ੍ਰ ਨੂੰ ਸਿੱਖ ਧਰਮ
ਵਿਚ ਦਾਖਲ ਕਰ ਲੈਣ ਦਾ ਸ਼ਲਾਘਾ ਯੋਗ ਉੱਦਮ
ਕੀਤਾ ਗਿਆ | ਇਸ ਲਹਿਰ ਨੂੰ ਚਮਕਾਉਣ ਵਾਲੇ
ਮੁਖੀਆਂ ਵਿਚ ਗਿਆਨੀ ਦਿਤ ਸਿੰਘ ਜੀ ਦਾ ਖਾਸ
ਹਿੱਸਾ ਸੀ, ਜਿਨ੍ਹਾਂ ਨੇ ਆਪਣੇ ਲੇਖਾਂ ਤੇ ਲੈਕਚਰਾਂ ਦੁਆਰਾ
ਕੌਮ ਵਿਚ ਨਵੀਂ ਹੀ ਰੂਹ ਭਰ ਦਿਤੀ, ਉਪ੍ਰੰਤ ਚੀਫ਼ ਖਾਲਸਾ ਦੀਵਾਨ
ਤੇ ਗੁਰੂ ਨਾਨਕ ਵਿਦਿਆ ਭੰਡਾਰ ਟ੍ਰਸਟ ਵਲੋਂ ਇਸ ਪਾਸੇ ਕਾਫ਼ੀ
ਹਿੰਮਤ ਕੀਤੀ ਗਈ ।

ਗੁਰਦੁਆਰਾ ਸੁਧਾਰ ਲਹਿਰ


ਸਿੱਖ ਧਰਮ ਪ੍ਰਚਾਰ ਦੇ ਘਾਟੇ ਕਰਕੇ ਜਿਥੇ ਸਿੱਖਾਂ ਵਿਚ ਹੋਰ
ਕਈ ਊਣਤਾਈਆਂ ਆ ਗਈਆਂ ਸਨ ਉਥੇ ਗੁਰਦੁਆਰਿਆਂ
ਦੇ ਪ੍ਰਬੰਧ ਤੇ ਮਰਯਾਦਾ ਵਿਚ ਵੀ ਕਈ ਤਰੁੁੱਟੀਆਂ ਆ
ਗਈਆਂ ਸਨ ।
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਰ ਸਭ
ਗੁਰਦੁਆਰਿਆਂ ਦੇ ਦਰਸ਼ਨਾਂ ਦੀ ਖੁਲ੍ਹ ਮਨੁਖ ਮਾਤ੍ਰ ਨੂੰ ਗੁਰੂ
ਸਾਹਿਬਾਨ ਦੇ ਸਮੇਂ ਤੋਂ ਹੀ ਚਲੀ ਆਉਂਦੀ ਸੀ, ਇਸ
ਲਈ ਮਹਾਨ ਤੀਰਥ ਦੇ ਪੁਜਾਰੀ ‘ਕਹਿਣ ਮਾਤ੍ਰ ਨੀਵੀਆਂ
ਜਾਤਾਂ ਤੋਂ ਸਜੇ ਹੋਏ ਸਿੰਘਾਂ ਨੂੰ ਦਰਸ਼ਨ ਕਰਨ ਤੋਂ ਉੱਕਾ ਤਾਂ
ਬੰਦ ਨਾ ਕਰ ਸਕੇ, ਪਰ ਇਨ੍ਹਾਂ ਵਲੋਂ ਮਜ਼੍ਹਬੀ, ਰਹਤੀਏ,