ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/12

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩ )ਰਵਿਦਾਸੀਏ, ਆਦਿ ਸਿਖਾਂ ਨੂੰ ਖਾਸ ਨੀਯਤ ਸਮੇਂ ਸਿਰ
ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਆਗਿਆ ਹੁੰਦੀ
ਸੀ । ਪੁਜਾਰੀਆਂ ਵਲੋਂ ਸਿੰਘ ਸਭਾ ਦੇ ਕਈ ਮੁਖੀਆਂ ਦੀ ਅਰਦਾਸ
ਭੀ ਇਸ ਖਿਆਲ ਨਾਲ ਬੰਦ ਕੀਤੀ ਗਈ ਕਿ ਉਹ ਊਚ-ਨੀਚ
ਸਭ ਨੂੰ ਅੰਮ੍ਰਿਤ ਛਕਾਕੇ ਨਾਲ ਰਲਾ ਲੈਂਦੇ ਹਨ । ਸਿਖ ਅਖਬਾਰਾਂ
ਨੇ ਬਥੇਰਾ ਰੌਲਾ ਪਾਇਆ, ਕਈ ਸਿੰਘ ਸਭਾਵਾਂ ਨੇ ਮਤੇ ਪਾਸ
ਕੀਤੇ ਪਰ ਕੋਈ ਪੇਸ਼ ਨਾ ਗਈ । ੧੨ ਅਕਤੂਬਰ ਸੰਨ ੧੯੨੦ ਨੂੰ
ਖਾਲਸਾ ਬਰਾਦਰੀ ਸ਼ਹਿਰ ਅੰਮ੍ਰਿਤਸਰ ਦੇ ਸਾਲਾਨਾ ਦੀਵਾਨ
ਵਿਚ ਕੁਝ 'ਕਹਿਨ ਮਾਤ੍ਰ ਦੇ ਅਛੂਤ' ਅੰਮ੍ਰਿਤ ਛਕ ਕੇ ਕੜਾਹ ਪ੍ਰਸ਼ਾਦ
ਅਤੇ ਮਾਇਆ ਲੈਕੇ ਸ੍ਰੀ ਹਰਿਮੰਦਰ ਸਾਹਿਬ ਭੇਟਾ ਕਰਨ ਗਏ ।
ਸ਼ਹਿਰ ਵਿਚ ਇਸ ਗਲ ਦਾ ਬੜਾ ਚਰਚਾ ਸੀ, ਇਸ ਲਈ
ਹਜ਼ਾਰਾਂ ਲੋਕ ਹੋਰ ਵੀ ਨਾਲ ਸ਼ਾਮਲ ਹੋ ਗਏ। ਖਾਲਸਾ ਕਾਲਜ
ਅੰਮ੍ਰਿਤਸਰ ਦੇ ਕਈ ਪ੍ਰੋਫੈਸਰ ਤੇ ਵਿਦਿਆਰਥੀ ਵੀ ਨਾਲ ਹੀ ਸਨ |
ਜਦ ਇਹ ਸਾਰਾ ਹਜੂਮ ਸ੍ਰੀ ਦਰਬਾਰ ਸਾਹਿਬ ਪੁੱਜਾ ਤਾਂ ਪੁਜਾਰੀਆਂ
ਨੇ ਕੜਾਹ ਪ੍ਰਸ਼ਾਦ ਦੀ ਅਰਦਾਸ ਕਰਨੋਂ ਨਾਂਹ ਕਰ ਦਿਤੀ । ਬੜਾ
ਰਗੜਾ ਝਗੜਾ ਹੋਇਆ, ਪਰ ਕੋਈ ਖਾਸ ਫੈਸਲਾ ਨਾ ਹੋ ਸਕਿਆ।
ਉਸ ਸਮੇਂ ਸਰਬੱਤ ਸੰਗਤ ਨੇ ਪੁਜਾਰੀ ਸਿੰਘਾਂ ਨੂੰ ਕਿਹਾ, “ਸ੍ਰੀ ਗੁਰੂ
ਗ੍ਰੰਥ ਸਾਹਿਬ ਦਾ ਵਾਕ ਲਵੋ, ਜੋ ਹੁਕਮ ਆਵੇ ਉਸ ਅਨੁਸਾਰ ਅਮਲ
ਕੀਤਾ ਜਾਵੇ", ਇਸ ਗਲ ਨੂੰ ਪੁਜਾਰੀ ਵੀ ਮੰਨ ਗਏ । ਜਦ ਸ੍ਰੀ
ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਹੋਏ ਪੁਜਾਰੀ ਸਿੰਘ ਨੇ ਵਾਕ
ਲੀਤਾ, ਤਾਂ ਸ੍ਰੀ ਗੁਰੂ ਅਮਰ ਦਾਸ ਜੀ ਦਾ ਇਹ ਫੁਰਮਾਨ
ਆਇਆ:-
“ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ
ਕੀ ਸੇਵਾ ਲਾਇ ॥ ਸਤਿਗੁਰ ਕੀ ਸੇਵਾ ਊਤਮ ਹੈ
ਭਾਈ ਰਾਮਨਾਮਿ ਚਿਤੁ ਲਾਇ ॥੧॥ ਹਰਿ ਜੀਉ
ਆਪੇ ਬਖਸਿ ਮਿਲਾਇ ॥ ਗੁਣ ਹੀਨ ਹਮ ਅਪਰਾਧੀ