ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪)


ਭਾਈ ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥
ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ
ਸਾਚੈ ਸਬਦਿ ਵੀਚਾਰਿ ॥ ਭਉਜਲੁ ਪਾਰਿ
ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜ ੨ ॥
ਮਨੂਰੈ ਤੇ ਕੰਚਨ ਭਏ ,ਭਾਈ ਗੁਰੁ ਪਾਰਸੁ ਮੇਲਿ
ਮਿਲਾਇ ॥ ਆਪੁ ਛੋਡਿ ਨਾਉ ਮਨਿ ਵਸਿਆ
ਭਾਈ ਜੋਤੀ ਜੋਤਿ ਮਿਲਾਇ ॥੩॥ ਹਉ ਵਾਰੀ
ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੇ
ਜਾਉ ॥ ਨਾਮੁ ਨਿਧਾਨੁ ਜਿਨਿ ਦਿਤਾ ਭਾਈ
ਗੁਰਮਤਿ ਸਹਿਜ ਸਮਾਉ ॥੪ ॥ ਗੁਰ ਬਿਨੁ ਸਹਜੁ
ਨ ਉਪਜੈ ਭਾਈ ਪੂਛਹੁ ਗਿਆਨੀਆ ਜਾਇ ॥
ਸਤਗੁਰ ਕੀ ਸੇਵਾ ਸਦਾ ਕਰ ਭਾਈ ਵਿਚਹੁ ਆਪੁ
ਗਵਾਇ ॥ ੫ ॥ ਗੁਰਮਤੀ ਭਉ ਉਪਜੈ ਭਾਈ ਭਉ
ਕਰਣੀ ਸਚੁ ਸਾਰੁ ॥ ਪ੍ਰੇਮ ਪਦਾਰਥੁ ਪਾਈਐ
ਭਾਈ ਸਚੁ ਨਾਮੁ ਆਧਾਰੁ ॥ ੬ ॥ ਜੋ ਸਤਿਗੁਰ
ਸੇਵਹਿ ਆਪਣਾ ਭਾਈ ਤਿਨਕੈ ਹਉ ਲਾਗਉ
ਪਾਇ ॥ ਜਨਮੁ ਸਵਾਰੀ ਆਪਣਾ ਭਾਈ ਕੁਲੁ
ਭੀ ਲਈ ਬਖਸਾਇ ॥ ੭॥ ਸਚੁ ਬਾਣੀ ਸਚੁ
ਸਬਦੁ ਹੈ ਭਾਈ ਗੁਰ ਕਿਰਪਾ ਤੇ ਹੋਇ ॥ ਨਾਨਕ
ਨਾਮੁ ਹਰਿ ਮਨਿ ਵਸੈ ਭਾਈ ਤਿਸੁ ਬਿਘਨੁ ਨ
ਲਾਗੈ ਕੋਇ ॥੮!੨॥
(ਸੋਰਠਿ ਮਹਲਾ ੩)
ਇਸ ਵਾਕ ਨੂੰ ਸੁਣਕੇ ਸੰਗਤ ਵਿਚ ਖੁਸ਼ੀ ਦੀ ਲਹਿਰ
ਉਤਪੰਨ ਹੋ ਗਈ, ਪੁਜਾਰੀ ਸਿੰਘਾਂ ਦਾ ਦਿਲ ਵੀ ਮੋਮ ਹੋ ਗਿਆ |
ਬਸ ਫਿਰ ਕੀ ਸੀ ! ਕੜਾਹ ਪ੍ਰਸ਼ਾਦ ਦੀ ਅਰਦਾਸ ਕੀਤੀ ਗਈ ।
ਸਰਬਤ ਸੰਗਤ ਨੇ ਪ੍ਰਸ਼ਾਦ ਲੀਤਾ, ਤੇ ਸਾਰੀ ਸੰਗਤ ਸ੍ਰੀ ਅਕਾਲ