ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫ )


ਤਖਤ ਦੇ ਦਰਸ਼ਨਾਂ ਨੂੰ ਆਈ | ਅਗੋੋਂ ਪੁਜਾਰੀ ਨੱਠਕੇ ਚਲੇ ਗਏ
ਸਨ, ਇਸ ਲਈ ਹਾਜ਼ਰ ਸੰਗਤ ਨੇ ਫੈਸਲਾ ਕੀਤਾ ਕਿ ਤਖਤ
ਸਾਹਿਬ ਸੁੰਞਾ ਨਹੀਂ ਛੱਡਣਾ ਚਾਹੀਦਾ । ਸੋ ੨੫ ਸਿੰਘਾਂ ਦਾ ਜੱਥਾ
ਸੇਵਾ ਲਈ ਨਿਯਤ ਕੀਤਾ ਗਿਆ ਅਤੇ ਇਸਦੀ ਇਤਲਾਹ
ਸਰਬਰਾਹ ਨੂੰ ਦਿਤੀ ਗਈ । ਨੱਠੇ ਹੋਏ ਪੁਜਾਰੀ ਸਰਬਰਾਹ ਅਤੇ
ਡਿਪਟੀ ਕਮਿਸ਼ਨਰ ਦੇ ਕਹਿਣ ਤੇ ਭੀ ਹਾਜ਼ਿਰ ਨ ਹੋਏ। ਜਿਸ ਪਰ
ਡਿਪਟੀ ਕਮਿਸ਼ਨਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ
ਅਕਾਲ ਤਖਤ ਦੇ ਪ੍ਰਬੰਧ ਲਈ ੯ ਆਦਮੀਆਂ ਦੀ ਜੋ ਸਾਰੇ ਹੀ
ਗੁਰਦੁਆਰਾ ਲਹਿਰ ਦੇ ਹਾਮੀ ਸਨ, ਆਰਜ਼ੀ ਕਮੇਟੀ ਬਣਾ ਦਿੱਤੀ ।
ਸਾਰੇ ਪੰਥ ਨੂੰ ਜਥੇਬੰਦ ਕਰਕੇ ਪੰਥ ਦੀ ਇਕ ਪ੍ਰਤੀਨਿਧ ਤੇ ਸਾਂਝੀ
ਕਮੇਟੀ ਕਾਇਮ ਕਰਨ ਦੀ ਲੋੜ ਨੂੰ ਪ੍ਰਤੀਤ ਕਰਕੇ ਨਵੇਂ ਪ੍ਰਬੰਧਕਾਂ
ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਕ ਹੁਕਮਨਾਮਾ ਜਾਰੀ
ਕੀਤਾ ਕਿ ਸਾਰਾ ਪੰਥ ਅਜਿਹੀ ਕਮੇਟੀ ਕਾਇਮ ਕਰਨ
ਲਈ ੧੫ ਨਵੰਬਰ ਸੰਨ ੧੯੨੦ ਨੂੰ ਸ੍ਰੀ ਅਕਾਲ ਤਖਤ ਸਾਹਿਬ
ਇਕੱਤ੍ਰੀ ਹੋਵੋ ।
(੧) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
੧੫-੧੬ ਨਵੰਬਰ ਦੀ ਸਾਂਝੀ ਪੰਥਕ ਇਕੱਤ੍ਰਤਾ
ਨੇ ੧੭੫ ਆਦਮੀਆਂ ਦੀ ਇਕ ਪ੍ਰਤੀਨਿਧ ਕਮੇਟੀ ਚੁਣੀ
ਜਿਸ ਦਾ ਨਾਉਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਖਿਆ,
ਇਸਦੀ ਪਹਿਲੀ ਇਕੱਤ੍ਰਤਾ ੧੨ ਦਸੰਬਰ ਸੰਨ ੧੯੨੦ ਨੂੰ ਸ੍ਰੀ
ਅਕਾਲ ਤਖਤ ਸਾਹਿਬ ਹੋਈ । ਇਸ ਇਕੱਤ੍ਰਤਾ ਦੇ ਸਾਰੇ ਮੈਂਬਰਾਂ
ਦੀ ਸੋਧ ਕਰਕੇ ਅਹੁਦੇਦਾਰ ਚੁਣੇ ਗਏ ਅਤੇ ਇਕ ਸਬ ਕਮੇਟੀ
ਨਿਯਮਾਂ ਦਾ ਖਰੜਾ ਤਿਆਰ ਕਰਨ ਲਈ ਨਿਯਤ ਕੀਤੀ ਗਈ ।
ਸ਼੍ਰੋਮਣੀ ਕਮੇਟੀ ੩੦ ਅਪ੍ਰੈਲ ਸੰਨ ੧੯੨੧ ਨੂੰ ਰਜਿਸਟਰ ਕਰਾਈ
ਗਈ ਅਤੇ ਨਿਯਮਾਂ ਦੇ ਬਣਨ ਪਿਛੋਂ ਇਸਦੀ ਨਵੀਂ ਚੋਣ ਜੁਲਾਈ