(੧੮)
ਅਤੇ ਸ: ਤਾਰਾ ਸਿੰਘ ਜੀ ਸ਼੍ਰੋ:ਗੁ:ਪ੍ਰ: ਕਮੇਟੀ ਦੀ ਅੰਤ੍ਰਿੰਗ ਕਮੇਟੀ
ਦੇ ਮੈਂਬਰ ਹਨ ।
ਸ਼੍ਰੋਮਣੀ ਗੁ:ਪ੍ਰ:ਕਮੇਟੀ ਵਲੋਂ ਛੂਤ ਛਾਤ ਨੂੰ ਦੂਰ ਕਰਨ
ਲਈ ਤੇ ਪਿਛੇ ਰਹੀਆਂ ਸ਼੍ਰੇਣੀਆਂ ਦੇ ਸਿਖਾਂ ਦੀ ਮਦਦ ਲਈ ਹਰ
ਸਮੇਂ ਪੂਰਾ ਪੂਰਾ ਯਤਨ ਕੀਤਾ ਜਾਂਦਾ ਰਿਹਾ ਹੈ । ਇਨ੍ਹਾਂ ਸ਼੍ਰੇਣੀਆਂ
ਵਿਚੋਂ ਬਹੁਤ ਜ਼ਿਆਦਾ ਗਿਣਤੀ ਵਿਚ ਸਿੰਘ ਕਈ ਗੁ: ਕਮੇਟੀਆਂ
ਦੇ ਮੈਂਬਰ ਹਨ ਤੇ ਸ਼੍ਰੋਮਣੀ ਗੁ:੫:ਕਮੇਟੀ ਨਾਲ ਸੰਬੰਧਤ
ਗੁਰਦੁਆਰਿਆਂ ਵਿਚ ਹਰ ਥਾਂ ਤੇ ਇਨ੍ਹਾਂ ਨੂੰ ਸੇਵਾ ਸੌਂਪੀ ਗਈ
ਹੋਈ ਹੈ । ਇਨ੍ਹਾਂ ਵਿਚੋਂ ਕਈ ਸੱਜਣ ਗ੍ਰੰਥੀ, ਪ੍ਰਚਾਰਕ, ਕਲਰਕ,
ਸੇਵਾਦਾਰ ਤੇ ਲਾਂਗਰੀ ਆਦਿ ਦੀ ਸੇਵਾ ਕਰ ਰਹੇ ਹਨ । ਸਮੇਂ ਸਮੇਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛੂਤ-ਛੂਤ ਨੂੰ ਦੂਰ
ਕਰਨ ਲਈ ਜੋ ਗੁਰਮਤੇ ਪਾਸ ਹੋਏ ਜਾਂ ਐਲਾਨ ਹੋਏ ਉਨ੍ਹਾਂ ਵਿਚੋਂ
ਕੁਝਕੁ ਇਥੇ ਦਿਤੇ ਜਾਂਦੇ ਹਨ:-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ
ਗੁਰਮਤੇ ਤੇ ਐਲਾਨ !
(੧) ਜ਼ਾਤ ਦਾ ਭਰਮ ਨ ਕੀਤਾ ਜਾਵੇ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ
ਜਨਰਲ ਇਕੱਤ੍ਰਤਾ ੩੦ ਫਗਣ ੪੫੮ ਮੁਤਾਬਕ ੧੩-੩-੨੭
ਦੀ ਨਕਲ:-
ਗਿਆਨੀ ਸ਼ੇਰ ਸਿੰਘ ਜੀ ਦੀ ਤਜਵੀਜ਼ ਤੇ ਸ੍ਰ: ਮਾਨ
ਸਿੰਘ ਜੀ ਦੀ ਤਾਈਦ ਅਤੇ ਸਰਦਾਰ ਸਾਧੂ ਸਿੰਘ ਜੀ ਲਾਇਲਪੁਰੀ
ਦੀ ਤਾਈਦ ਮਜ਼ੀਦ ਤੇ ਹੇਠ ਲਿਖਿਆ ਗੁਰਮਤਾ ਸਰਬ ਸੰਮਤੀ
ਨਾਲ ਪਾਸ ਹੋਇਆ:-