ਸਮੱਗਰੀ 'ਤੇ ਜਾਓ

ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)



ਕਿਸੇ ਸਿਖ ਨੂੰ ਏਸ ਕਰਕੇ ਨਾ ਰੋਕਣ ਕਿ ਉਸਦੀ ਪਿਛਲੀ ਜ਼ਾਤ
ਮਜ਼ਹਬੀ, ਰਮਦਾਸੀਆ ਆਦਿ ਹੈ, ਜਿਨ੍ਹਾਂ ਨੂੰ ਲੋਕ ਗਲਤੀ ਨਾਲ
ਨੀਚ ਆਖਦੇ ਹਨ।"
(ਅ) “ਇਹ ਸਮਾਗਮ ਪ੍ਰਧਾਨ ਸਾਹਿਬ ਨੂੰ ਅਧਿਕਾਰ
ਦਿੰਦਾ ਹੈ ਕਿ ਉਹ ਜੋਗ ਸਮੇਂ ਅਨੁਸਾਰ ਉਕਤ ਭਾਵ ਦਾ
ਇਕ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਭੀ ਪ੍ਰਕਾਸ਼ਤ
ਕਰਾ ਦੇਣ|
ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਜਨਰਲ
ਕਮੇਟੀ ਦੀ ਇਕੱਤ੍ਰਤਾ ਮਿਤੀ ੨੮-੨-੩੧ ਦੇ
ਗੁਰਮਤਾ ਨੰ:੧੫ ਦੀ ਨਕਲ:-

ਸਰਦਾਰ ਮਹਿੰਦਰ ਸਿੰਘ ਜੀ ਸਿਧਵਾਂ ਦੀ ਤਜਵੀਜ਼ ਤੇ
ਮਾਸਟਰ ਸੁਜਾਨ ਸਿੰਘ ਜੀ ਦੀ ਤਾਈਦ ਤੇ ਹੇਠ ਲਿਖਿਆ
ਗੁਰਮਤਾ ਸਰਬ ਸੰਮਤੀ ਨਾਲ ਪ੍ਰਵਾਨ ਹੋਇਆ-
ਅਜ ਦਾ ਸ਼੍ਰੋਮਣੀ ਗੁ: ਪ੍ਰ: ਕਮੇਟੀ ਦਾ ਜਨਰਲ ਇਜਲਾਸ,
ਪਾਸ ਕਰਦਾ ਹੈ ਕਿ:-
(ਉ) ਭਿੰਨ ਭਿੰਨ ਪੰਥਕ ਜਥੇ ਆਪਣੇ ਆਪਣੇ ਇਲਾਕਿਆਂ
ਵਿਚ ਪ੍ਰਚਾਰ ਕਰਕੇ ਛੂਤ ਦੇ ਭੂਤ ਨੂੰ ਦੂਰ ਕਰਨ ਤੇ (ਅਖੌਤੀ)
ਅਛੂਤਾਂ ਵਿਚੋਂ ਸਿਖ ਸਜਿਆਂ ਨਾਲ ਅਭੇਦ ਵਰਤਣ, ਅਰ ਸਭ
ਸਿਖ ਸੰਗਤਾਂ ਨੂੰ ਖੂਹਾਂ ਆਦਿਕ ਤੇ ਚੜ੍ਹਾਣ,ਪੰਗਤਾਂ ਵਿਚ ਪਰਸ਼ਾਦੇ
ਛਕਣ ਤੇ ਲੰਗਰਾਂ ਵਿਚ ਸੇਵਾ ਕਰਨ ਦੀ ਅਜਿਹੇ ਸਜਣਾਂ ਨੂੰ
ਖੁਲ੍ਹ ਬਖਸ਼ਣ ।
(ਅ) ਸਿਖ ਜ਼ਿਮੀਦਾਰਾਂ ਦੀ ਸੇਵਾ ਵਿਚ ਬੇਨਤੀ ਕੀਤੀ
ਜਾਵੇ ਕਿ ਜਿਥੇ ਕਿਤੇ ‘ਤਰਾਫ਼ੀ' ਤੇ ‘ਰੇਹ' ਲਿਆ ਜਾਂਦਾ ਹੈ ਘੱਟ
ਤੋਂ ਘੱਟ ਅਖੌਤੀ ਅਛੂਤਾਂ ਵਿਚੋਂ ਸਿਖ ਸਜਿਆਂ ਤੋਂ ਪਥਰੀਆਂ ਤੇ