ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)


'ਤਰਾਫ਼ੀ' ਨਾ ਲਿਆ ਕਰਨ ਤੇ ਉਨ੍ਹਾਂ ਦੇ ਖਾਦ ਉਨ੍ਹਾਂ ਦੀ ਮਲਕੀਅਤ
ਰਹਿਣ ਦਿਆ ਕਰਨ।
(ਇ) ਕਿਸੇ ਭੀ ਜ਼ਾਤ ਯਾ ਫਿਰਕੇ ਵਿਚੋਂ ਸਿਖ ਸਜੇ ਨੂੰ
ਕਿਸੇ ਸਿਖ ਆਸ਼ਰਮ ਵਿਚ ਪੜ੍ਹਨ ਤੋਂ ਨਾ ਰੋਕਿਆ ਜਾਵੇ, ਸਗਵਾਂ
ਅਜਿਹੇ ਬੱਚਿਆਂ ਲਈ ਪੂਰੀਆਂ ਪੂਰੀਆਂ ਸਹੂਲਤਾਂ ਦਿਤੀਆਂ
ਜਾਣ ਤੇ ਵਧ ਤੋਂ ਵਧ ਰਿਆਇਤਾਂ ਦਿੱਤੀਆਂ ਜਾਣ |
(ਸ) (ਅਖੌਤੀ) ਅਛੂਤਾਂ ਵਿਚੋਂ ਸਿਖ ਸਜਿਆਂ ਦੀਆਂ ਹੋਰ
ਮਾਲੀ ਔਕੜਾਂ ਅਤੇ ਮੁਲਾਜ਼ਮਤਾਂ ਤੇ ਜ਼ਮੀਨ ਹਾਸਲ ਕਰਨ ਸੰਬੰਧੀ
ਦਿੱਕਤਾਂ ਦੂਰ ਕਰਨ ਲਈ ਇਕ ਸਬ-ਕਮੇਟੀ ਬਣਾਈ ਜਾਵੇ ਜੋ ਕਿ
ਸਾਰੇ ਮੁਆਮਲੇ ਤੇ ਵਿਚਾਰ ਕਰਕੇ ਉਪ੍ਰੋਕਤ ਔਕੜਾਂ ਨੂੰ ਦੂਰ ਕਰਾਣ
ਵਾਸਤੇ ਅਮਲੀ ਕਾਰਵਾਈ ਕਰੇ । ਅੰਤ੍ਰਿੰਗ ਕਮੇਟੀ ਨੂੰ ਇਹ
ਸਬ-ਕਮੇਟੀ ਬਣਾਨ ਲਈ ਆਗਿਆ ਕੀਤੀ ਜਾਵੇ।
(੪) ਸ਼ੋ:ਗੁ:ਪ੍ਰ: ਕਮੇਟੀ ਦਾ ਐਲਾਨ ਨੰ: ੬੬
ਸਿਖ ਅਸੂਲਾਂ ਮੁਤਾਬਕ ਅੰਮ੍ਰਤਧਾਰੀ ਸਿੰਘਾਂ ਵਿਚ ਕੋਈ
ਜਾਤ-ਪਾਤ ਦਾ ਭੇਦ ਨਹੀਂ ਹੈ, ਪਰ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਨੂੰ ਇਹ ਵੇਖਕੇ ਅਤਿ ਸ਼ੋਕ ਹੋਇਆ ਹੈ ਕਿ
ਕੁਝ ਸਿਖ ਰਿਆਸਤਾਂ ਵਿਚ ਜੁਰਾਇਮ ਪੇਸ਼ਾ
ਲੋਕਾਂ ਨੂੰ ਅੰਮ੍ਰਿਤ ਛਕਣ ਮਗਰੋਂ ਭੀ ਜ਼ਾਤ-ਪਾਤ
ਦੇ ਖਿਆਲ ਉਤੇ ਹੀ ਬੰਦਸ਼ਾਂ ਉਸੇ ਤਰ੍ਹਾਂ ਜਾਰੀ
ਰਖੀਆਂ ਜਾਂਦੀਆਂ ਹਨ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਨੂੰ ਆਸ ਹੈ ਕਿ ਸਿਖ ਰਿਆਸਤਾਂ ਸਿਖੀ ਅਸੂਲ ਵੱਲ
ਧਿਆਨ ਰਖਦੀਆਂ ਹੋਈਆਂ ਇਸ ਗਲਤੀ ਨੂੰ ਠੀਕ ਕਰ
ਲੈਣਗੀਆਂ ।