ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩ )


(੬) ਫੀਸ ਮੁਆਫ਼ ਕੀਤੀ ਜਾਏ


ਸ਼੍ਰੋਮਣੀ ਗੁਰਦੁਆਰਾ ਪ੍ਰ: ਕਮੇਟੀ ਦਾ ਐਲਾਨ ਨੰ: ੬
ਖਾਲਸਾ ਸਕੂਲਾਂ ਦੇ ਹੈਡ ਮਾਸਟਰ ਅਤੇ ਪ੍ਰਬੰਧਕ ਭਾਵੇਂ
ਅਗੇ ਵੀ ਅਖੌਤੀ ਮਜ਼੍ਹਬੀ ਅਤੇ ਅਖੌਤੀ ਅਛੂਤ ਜ਼ਾਤਾਂ ਵਿਚੋਂ ਸਜੇ
ਸਿੱਖਾਂ ਦੇ ਬਚਿਆਂ ਦਾ ਖਿਆਲ ਰੱਖਦੇ ਹਨ, ਜੇਹੜਾ ਕਿ ਸ਼ਲਾਘਾ
ਯੋਗ ਹੈ । ਪਰ ਇਸ ਤੋਂ ਵੀ ਵਧੇਰੇ ਖਿਆਲ ਰੱਖਣ ਦੀ ਲੋੜ ਹੈ ।
ਇਸ ਲਈ ਜ਼ੋਰਦਾਰ ਲਫ਼ਜ਼ਾਂ ਵਿਚ ਬੇਨਤੀ ਹੈ ਕਿ ਅਜਿਹੇ
ਵਿਦਯਾਰਥੀਆਂ ਦੀ ਫ਼ੀਸ ਮੁਆਫ ਕਰਨ ਦਾ ਖਾਸ ਖਿਆਲ ਰੱਖਣ
ਦੀ ਖੇਚਲ ਕਰਿਆ ਕਰਨ ਤਾਂ ਜੋ ਅਖੋਤੀ ਅਛੂਤਾਂ ਵਿਚੋਂ ਸਜੇ
ਸਿੰਘਾਂ ਨੂੰ ਆਪਣੇ ਬਚਿਆਂ ਨੂੰ ਤਾਲੀਮ ਦਿਵਾਣ ਦਾ ਜ਼ਿਆਦਾ
ਉਤਸ਼ਾਹ ਹੋ ਜਾਵੇ ਅਤੇ ਓਹੋ ਉਨਤੀ ਕਰਕੇ ਆਪਣੇ ਆਪ ਨੂੰ
ਸੰਭਾਲਣ ਦੇ ਯੋਗ ਹੋ ਜਾਣ ।
ਮਿਤੀ ੧੪-੧੧-੧੯੩੩

(੭) ਪੁਲੀਸ ਵਿਚ ਵੀ ਭਰਤੀ ਕੀਤਾ ਜਾਵੇ


ਜਨਰਲ ਕਮੇਟੀ ਦਾ ਮਤਾ ਨੰ: ੧੪ ਮਿਤੀ ੧-੩-੩੬
ਗਿਆਨੀ ਸ਼ੇਰ ਸਿੰਘ ਜੀ ਦੀ ਤਜਵੀਜ਼ ਅਤੇ ਗਿਆਨੀ
ਕਰਤਾਰ ਸਿੰਘ ਜੀ ਦੀ ਤਾਈਦ ਤੇ ਹੇਠ ਲਿਖਿਆ ਮਤਾ
ਪ੍ਰਵਾਨ ਹੋਇਆ:-
ਸ਼੍ਰੋ:ਗੁ:ਪ੍ਰ: ਕਮੇਟੀ ਦੇ ਅੱਜ ਦੇ ਜਨਰਲ ਸਮਾਗਮ ਨੇ
ਇਹ ਗਲ ਬੜੇ ਅਫਸੋਸ ਨਾਲ ਨੋਟ ਕੀਤੀ ਹੈ ਕਿ ਕਹੌਤੀ ਅਛੂਤਾਂ
ਵਿਚੋਂ ਸਜੇ ਸਿੱਖਾਂ ਨੂੰ ਪੁਲੀਸ ਵਿਚ ਬਹੁਤ ਘਟ ਭਰਤੀ
ਕੀਤਾ ਜਾਂਦਾ ਹੈ ਅਤੇ ਸਰਕਾਰ ਦਾ ਧਿਆਨ ਇਸ ਬਨੇ ਦੁਆਕੇ
ਜ਼ੋਰ ਦਿੰਦੀ ਹੈ ਕਿ ਪੁਲੀਸ ਵਿਚ ਭਰਤੀ ਕਰਨ ਸਮੇਂ ਇਨ੍ਹਾਂ ਸਿਖਾਂ
ਦਾ ਖਾਸ ਖਿਆਲ ਰਖਿਆ ਜਾਇਆ ਕਰੇ ।