( ੨੪ )
(੮) ਸ਼ੋ:ਗੁ:ਪ੍ਰ: ਕਮੇਟੀ ਦੀ ਜਨਰਲ ਕਮੇਟੀ
ਦੀ ਇਕੱਤ੍ਰਤਾ ਮਿਤੀ ੨੯-੧੦-੧੯੪੧ ਦਾ
ਮਤਾ ਨੰ: ੨੬
ਸੰਤ ਦੀਵਾਨ ਸਿੰਘ ਜੀ ਨੇ ਹੇਠ ਲਿਖਿਆ ਮਤਾ ਪੇਸ਼ ਕੀਤਾ,
ਜਿਸਦੀ ਤਾਈਦ ਸ:ਕਾਲਾ ਸਿੰਘ ਜੀ ਨੇ ਕੀਤੀ | ਮਤਾ ਸਰਬ
ਸੰਮਤੀ ਨਾਲ ਪ੍ਰਵਾਨ ਕੀਤਾ ਗਿਆ:-
“ਅੱਜ ਦਾ ਸ਼੍ਰੋ:ਗੁ:ਪ੍ਰਬੰਧਕ ਕਮੇਟੀ ਦਾ ਇਹ ਜਨਰਲ
ਇਜਲਾਸ ਸਰਕਾਰ ਦੇ ਨੋਟਿਸ ਵਿਚ ਇਹ ਲਿਆਉਂਦਾ ਹੈ ਕਿ
ਜਿਸਤਰ੍ਹਾਂ ਆਮ ਸਿੱਖਾਂ ਨੂੰ ਮਹਿਕਮਾ ਪੁਲੀਸ ਵਿਚ ਭਰਤੀ ਕੀਤਾ
ਜਾਂਦਾ ਹੈ, ਉਸੇ ਤਰ੍ਹਾਂ ਰਾਏ ਸਿੱਖਾਂ, ਮਜ੍ਹ੍ਬੀ ਸਿੱਖਾਂ ਆਦਿ ਨੂੰ ਭੀ
ਪੁਲਿਸ ਵਿਚ ਭਰਤੀ ਕੀਤਾ ਜਾਵੇ।"
(੯) ਕਾਸ਼ਤਕਾਰ ਕਰਾਰ ਦਿਤਾ ਜਾਵੇ
ਜਨਰਲ ਕਮੇਟੀ ਦੀ ਇਕੱਤ੍ਰਤਾ ਮਿਤੀ ੧੨ ਨਵੰਬਰ ੧੯੩੬
ਦੇ ਮਤਾ ਨੰ:੯ ਦੀ ਨਕਲ:-
ਸ਼੍ਰੋ:ਗੁ:ਪ੍ਰ:ਕਮੇਟੀ ਦਾ ਇਹ ਜਨਰਲ ਸਮਾਗਮ ਆਉਣ
ਵਾਲੀ ਪੰਜਾਬ ਲੈਜਿਸਲੇਟਿਵ ਅਸੈਂਬਲੀ ਦੇ ਸਿਖ ਮੈਂਬਰਾਂ ਪਾਸ
ਬੇਨਤੀ ਕਰਦਾ ਹੈ ਕਿ ਉਹ ਐਕਟ ਇੰਤਕਾਲ ਅਰਾਜ਼ੀ ਪੰਜਾਬ ਹੇਠ
ਜਾਰੀ ਹੋਏ ਨੋਟੀਫ਼ੀਕੇਸ਼ਨਾਂ ਦੀ ਇਸਤਰ੍ਹਾਂ ਤਰਮੀਮ ਕਰਵਾਉਣ
ਲਈ ਲੋੜੀਂਦੀ ਕਾਰਰਵਾਈ ਕਰਨ ਜਿਸਤਰ੍ਹਾਂ ਕਿ ਸਾਰੇ ਅਜਿਹੇ
ਸਿੱਖ ਜਿਨਾਂ ਦੇ ਗੁਜ਼ਾਰੇ ਦਾ ਵਡਾ ਜ਼ਰੀਆ ਵਾਹੀ ਹੈ, ਉਨ੍ਹਾਂ ਨੂੰ
ਮੁਸ਼ਤਹਿਰ ਜ਼ਰਾਇਤ ਪੇਸ਼ਾ ਕੌਮਾਂ ਵਿਚ ਦਰਜ ਕੀਤਾ ਜਾਵੇ।