ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫)


(੧੦) ਗੁਰਦੁਆਰਿਆਂ ਵਿਚ ਸੇਵਾਦਾਰ ਰਖੇ ਜਾਣ
ਜਨਰਲ ਕਮੇਟੀ ਦੀ ਇਕੱਤ੍ਰਤਾ ਮਿਤੀ ੧੨ ਨਵੰਬਰ ੧੯੩੬
ਦੇ ਮਤਾ ਨੰ:੧੪ ਦੀ ਨਕਲ:-
ਸ:ਚਰਨ ਸਿੰਘ ਜੀ ਤੁੰਗ ਵਲੋਂ ਪੇਸ਼ ਹੋਕੇ ਸ:ਕਰਮ ਸਿੰਘ
ਜੀ ਮਸਕੀਨ ਦੀ ਤਾਈਦ ਤੇ ਹੇਠ ਲਿਖਿਆ ਗੁਰਮਤਾ ਸਰਬ
ਸੰਮਤੀ ਨਾਲ ਪ੍ਰਵਾਨ ਹੋਇਆ:-
ਸ਼੍ਰੋਮਣੀ ਗੁ:ਪ੍ਰ:ਕਮੇਟੀ ਸਮੂਹ ਗੁ:ਪ੍ਰ:ਕਮੇਟੀਆਂ ਦਾ
ਧਿਆਨ ਇਸ ਪਾਸੇ ਦੁਆਉਂਦੀ ਹੋਈ ਉਨ੍ਹਾਂ ਪਾਸੋਂ ਆਸ ਰਖਦੀ ਹੈ
ਕਿ ਗੁਰਦੁਆਰਿਆਂ ਵਿਚ ਸੇਵਾਦਾਰ ਰਖਣ ਵਲੇ ਨਾਮ-ਧਰੀਕ ਅਛੂਤਾਂ
ਵਿਚੋਂ ਸਜੇ ਸਿੰਘਾਂ ਦਾ ਖ਼ਾਸ ਖਿਆਲ ਰਖਿਆ ਜਾਇਆ ਕਰੇਗਾ।
(੧੧) ਗੁ: ਕਮੇਟੀਆਂ ਵਜ਼ੀਫੇ ਦੇਣ
ਜਨਰਲ ਕਮੇਟੀ ਦੀ ਇਕੱਤ੍ਰਤਾ ਮਿਤੀ ੨੮ ਨਵੰਬਰ
੧੯੩੭ ਦੇ ਮੰਤਾ ਨੰ:੨੭ ਦੀ ਨਕਲ:-
ਸ਼ੋ:ਗੁ:ਪ੍ਰ:ਕਮੇਟੀ, ਲੋਕਲ ਗੁ:ਕਮੇਟੀਆਂ ਤੇ ਦਫਾ
੮੫ ਦੇ ਗੁਰਦੁਆਰਿਆਂ ਨੂੰ ਆਪਣੀ ਵਲੋਂ ਆਗਿਆ ਪੱਤ੍ਰ ਜਾਰੀ
ਕਰੇ ਕਿ ਉਹ ਅਖੌਤੀ ਅਛੂਤਾਂ ਵਿਚੋਂ ਸਜੇ ਸਿੰਘਾਂ ਦੇ ਗਰੀਬ
ਬੱਚਿਆਂ ਨੂੰ ਵਿਦਿਆ ਹਾਸਲ ਕਰਨ ਵਿਚ ਵਜ਼ੀਫੇ ਦੇਣ ਦਾ
ਖ਼ਾਸ ਖਿਆਲ ਰਖਿਆ ਕਰਨ ।
(੧੨) ਸ਼ੋ:ਗੁ:ਪ੍ਰ: ਕਮੇਟੀ ਦੀ ਜਨਰਲ ਇਕਤ੍ਰਤਾ ਮਿਤੀ
੧੦-੩-੩੮ ਦੇ ਮਤਾ ਨੰ: ੧੮ ਦੀ ਨਕਲ:-
ਸ਼੍ਰੋਮਣੀ ਗੁ:ਪ੍ਰ:ਕਮੇਟੀ ਦਾ ਇਹ ਇਜਲਾਸ ਸਾਰੇ ਸਿਖ
ਵਿਦਿਅਕ ਆਸ਼ਰਮਾਂ ਦੇ ਪ੍ਰਬੰਧਕਾਂ ਦੀ ਸੇਵਾ ਵਿਚ ਬੇਨਤੀ ਕਰਦਾ
ਹੈ ਕਿ ਉਹ ਵਜ਼ੀਫੇ ਦੇਣ ਲਗਿਆਂ ਅਤੇ ਫ਼ੀਸਾਂ ਦੀ ਮੁਆਫੀ ਵੇਲੇ
ਅਖੌਤੀ ਅਛੂਤ ਸਿੰਘਾਂ ਦੇ ਬੱਚਿਆਂ ਦਾ ਖਾਸ ਖਿਆਲ
ਰਖਿਆ ਕਰਨ।