ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)


(੧੩) ਪ੍ਰਚਾਰਕ ਤੇ ਗ੍ਰੰਥੀ ਲੈਣ ਵੇਲੇ
ਖਿਆਲ ਰਖਿਆ ਜਾਵੇ


ਸ਼੍ਰੋ:ਪ੍ਰ:ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤ੍ਰਤਾ
ਮਿਤੀ ੧-੬-੩੮ ਦੇ ਗੁਰਮਤਾ ਨੰ: ੨੮੩ ਦੀ ਨਕਲ:-
ਖਾਲਸਾ ਡਿਸਟ੍ਰਿਕਟ ਬ੍ਰਾਦਰੀ ਪ੍ਰਬੰਧਕ ਕਮੇਟੀ ਅੰਮ੍ਰਿਤਸਰ
ਦੇ ਡੈਪੂਟੇਸ਼ਨ ਵਲੋਂ ੨੧-੫-੩੮ ਨੂੰ ਪ੍ਰਧਾਨ ਸਾਹਿਬ ਸ਼੍ਰੋਮਣੀ ਗੁ:
ਪ੍ਰ:ਕਮੇਟੀ ਪਾਸ ਪੇਸ਼ ਕੀਤਾ ਗਿਆ ਬੇਨਤੀ-ਪੱਤ੍ਰ ਪੇਸ਼ ਹੋਕੇ
ਪ੍ਰਵਾਨ ਹੋਇਆ ਕਿ:-
੧.ਸਮੂਹ ਗੁ:ਕਮੇਟੀਆਂ ਦੀ ਸੇਵਾ ਵਿਚ ਇਕ ਸਰਕੁਲਰ
ਰਾਹੀਂ ਬਿਨੈ ਕੀਤੀ ਜਾਵੇ ਕਿ ਹਰ ਇਕ ਗੁ: ਕਮੇਟੀ ਵਜ਼ੀਫਿਆਂ
ਲਈ ਰਖੀ ਰਕਮ ਦਾ ਇਕ ਖਾਸ ਤੇ ਕਾਫੀ ਹਿਸਾ ਸਾਰੇ ਗਰੀਬ
ਤੇ ਦਬੀਆਂ ਹੋਈਆਂ ਸ਼੍ਰੇਣੀਆਂ ਦੇ ਵਿਦਯਾਰਥੀਆਂ ਲਈ ਅਡਰਾ
ਨੀਯਤ ਕਰੇ ਜਿਸ ਨਾਲ ਵਿਦਯਾ ਪ੍ਰਾਪਤ ਕਰਨ ਵਿਚ ਇਨ੍ਹਾਂ
ਸ਼੍ਰੇਣੀਆਂ ਦੇ ਵਿਦਯਾਰਥੀਆਂ ਦੀ ਸਹਾਇਤਾ ਕੀਤੀ ਜਾਵੇ।
੨.ਸ਼ੋ:ਅਕਾਲੀ ਦਲ ਪਾਸ ਸਫਾਰਸ਼ ਕੀਤੀ ਜਾਵੇ ਕਿ
ਖਾਲਸਾ ਬ੍ਰਾਦਰੀ ਅਤੇ ਅਖੌਤੀ ਮਜ੍ਹਬੀ ਸਿੰਘਾਂ ਲਈ ਗੁ:ਕਮੇਟੀਆਂ
ਅਤੇ ਸ਼੍ਰੋਮਣੀ ਕਮੇਟੀ ਵਿਚ ਚੋਣ ਰਾਹੀਂ ਆਉਣ ਲਈ ਮੈਦਾਨ
ਪੈਦਾ ਕੀਤਾ ਜਾਵੇ ।
੩.ਸਰਬ ਹਿੰਦ ਸਿੱਖ ਮਿਸ਼ਨ ਦੀ ਸੇਵਾ ਵਿਚ ਬਿਨੈ ਕੀ
ਜਾਵੇ ਕਿ ਨਵੇਂ ਪ੍ਰਚਾਰਕ ਰਖਣ ਵੇਲੇ ਅਖੌਤੀ ਅਛੂਤ ਜਾਤੀਆਂ ਦੇ
ਯੋਗ ਸਿੰਘਾਂ ਦਾ ਖਾਸ ਖਿਆਲ ਰਖਿਆ ਜਾਵੇ ਅਤੇ ਸ਼ਹੀਦ ਸਿਖ
ਮਿਸ਼ਨਰੀ ਕਾਲਜ ਵਿਖੇ ਪ੍ਰਚਾਰਕ ਅਤੇ ਗ੍ਰੰਥੀ ਕਲਾਸ ਲੈਣ ਵੇਲੇ
ਵੀ ਇਨਾਂ ਸ਼੍ਰੇਣੀਆਂ ਦੇ ਯੋਗ ਵਿਦਿਆਰਥੀ ਵਧ ਤੋਂ ਵਧ ਗਿਣਤੀ
ਵਿਚ ਲਏ ਜਾਇਆ ਕਰਨ ।