ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)


ਦੇ ਕਾਰਨ ਪੰਜਾਬ ਦੇ ਅਖੌਤੀ ਅਛੂਤਾਂ ਵਿਚ ਸਿਖ ਬਣਨ ਦੀ
ਲਹਿਰ ਵਿਚ ਰੋਕ ਪੈ ਰਹੀ ਹੈ ਅਤੇ ਰੋਕ ਦਾ ਵੱਡਾ ਕਾਰਨ ਹਿੰਦੂ
ਅਛੂਤਾਂ ਨੂੰ ਵਖਰੀਆਂ ਸੀਟਾਂ ਦਾ ਮਿਲਣਾ ਹੈ। ਇਨ੍ਹਾਂ ਹਾਲਾਤ
ਨੂੰ ਮੁੱਖ ਰੱਖਕੇ ਸ਼੍ਰੋ:ਗੁ:ਪ੍ਰ: ਕਮੇਟੀ ਪੰਜਾਬ ਗਵਰਨਮੈਂਟ, ਹਕੂਮਤ
ਹਿੰਦ ਅਤੇ ਬ੍ਰਿਟਿਸ਼ ਪਾਰਲੀਮੈਂਟ ਤੇ ਜ਼ੋਰ ਦਿੰਦੀ ਹੈ ਕਿ ਸ਼ਡੂਲ
ਜਾਤੀਆਂ ਵਿਚੋਂ ਸਜੇ ਸਿੰਘਾਂ ਲਈ ਸਿਖ ਸੀਟਾਂ ਵਿਚੋਂ ਤਿੰਨ ਸੀਟਾਂ
ਰੀਜ਼ਰਵ ਕਰ ਦੇਵੇ ਅਤੇ ਸ਼ਡੂਲ ਜਾਤੀਆਂ ਵਿਚੋਂ ਸਜੇ ਸਿੰਘਾਂ ਲਈ
ਵੋਟਰ ਬਣਨ ਦੇ ਗੁਣ (ਕੁਆਲੀਫੀਕੇਸ਼ਨਜ਼) ਉਹੋ ਨੀਯਤ ਕੀਤੇ
ਜਾਣ ਜੋ ਹੋਰ ਸ਼ਡੂਲ ਜਾਤੀਆਂ ਲਈ ਨੀਯਤ ਕੀਤੇ ਗਏ ਹਨ |
ਇਹ ਸੀਟਾਂ ਦਸ ਸਾਲਾਂ ਵਾਸਤੇ ਰੀਜ਼ਰਵ ਰਹਿਣ ਤੇ ਫਿਰ ਆਪਣੇ
ਆਪ ( Automatically ) ਇਹ ਰੀਜ਼ਰਵੇਸ਼ਨ ਹਟ ਜਾਵੇ ।
         ---------o------------
ਮੰਗਾਂ ਦੀ ਪੂਰਤੀ ਲਈ ਅਮਲੀ ਕਦਮ
ਸ਼੍ਰੋ:ਗੁ:ਪ੍ਰ:ਕਮੇਟੀ ਵਲੋਂ ਪਿਛੇ ਦਿਤੇ ਐਲਾਨ ਤੇ ਮਤਿਆਂ
ਦੀ ਪੂਰਤੀ ਲਈ ਹਰ ਸਮੇਂ ਯਤਨ ਹੁੰਦਾ ਰਿਹਾ ਹੈ | ਪ੍ਰਚਾਰ ਰਾਹੀਂ
ਗੁਰਦੁਆਰਾ ਫ਼ੰਡ ਵਿਚ ਉਚੇਚੀ ਰਕਮ ਇਨ੍ਹਾਂ ਸ਼੍ਰੇਣੀਆਂ ਲਈ
ਰੀਜ਼ਰਵ ਕਰਕੇ, ਸਰਕਾਰ ਨਾਲ ਲਿਖਾ ਪੜ੍ਹੀ ਕਰਕੇ ਤੇ ਡੈਪੂਟੇਸ਼ਨਾਂ
ਰਾਹੀਂ ਇਸ ਕੰਮ ਨੂੰ ਸਿਰੇ ਚਾੜ੍ਹਨ ਦੇ ਪ੍ਰਬੰਧ ਕੀਤੇ ਜਾਂਦੇ ਰਹੇ ।
ਫ਼ਰਵਰੀ ੧੯੪੧ ਵਿਚ ਸਿੱਖਾਂ ਦੇ ਹਰ ਖਿਆਲ ਦੇ ਸਜਣਾਂ
ਦਾ ਇਕ ਡੈਪੂਟੇਸ਼ਨ ਸ਼ੋ:ਗੁ:ਪ੍ਰ:ਕਮੇਟੀ ਦੀ ਹਦਾਇਤ ਅਨੁਸਾਰ
ਵਜ਼ੀਰ ਆਜ਼ਮ ਪੰਜਾਬ ਨੂੰ ਮਿਲਿਆ | ਜਿਸ ਵਿਚ ਇਨ੍ਹਾਂ ਸ਼੍ਰੇਣੀਆਂ
ਵਿਚੋਂ ਸਜੇ ਸਿੰਘਾਂ ਦੇ ਲੀਡਰ ਵੀ ਸ਼ਾਮਲ ਸਨ । ਇਸ ਡੈਪੂਟੇਜ਼ਨ
ਨੇ ਅਖੌਤੀ ਅਛੂਤਾਂ ਵਿਚੋਂ ਸਜੇ ਸਿੰਘਾਂ ਦੀ ਮਨਸ਼ਾ ਅਨੁਸਾਰ ਹੇਠ
ਲਿਖੀਆਂ ਸੱਤ ਮੰਗਾਂ ਪੇਸ਼ ਕੀਤੀਆਂ:-
(੧) ਇਨ੍ਹਾਂ ਸਿੰਘਾਂ ਵਾਸਤੇ ਪੰਜਾਬ ਅਸੈਂਬਲੀ ਦੀਆਂ ਤਿੰਨ