ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)


ਸੀਟਾਂ ਰੀਜ਼ਰਵ ਕੀਤੀਆਂ ਜਾਣ|
(੨) ਪੰਜਾਬ ਅਸੈਂਬਲੀ ਦੀ ਵੋਟ ਬਾਰੇ ਇਨ੍ਹਾਂ ਨੂੰ ਵੀ ਉਸੇ
ਗੁਣ ਦੇ ਹਕ ਦਿਤੇ ਜਾਣ ਜੋ ਸ਼ਡੂਲ ਜਾਤੀਆਂ ਨੂੰ ਹਾਸਲ ਹਨ।
(੩) ਡਿਸਟ੍ਰਿਕਟ ਬੋਰਡ ਵਿਚ ਵੋਟ ਦੇਣ ਦੇ ਗੁਣਾਂ ਦਾ ਜਾ
ਤਾਂ ਭਿੰਨ ਭੇਦ ਹੀ ਮਿਟਾ ਦਿਤਾ ਜਾਵੇ ਜਾਂ ਇਨ੍ਹਾਂ ਸਿੰਘਾਂ ਨੂੰ ਵੀ
ਸ਼ਡੂਲ ਕਾਸਟ ਵਾਂਗਰ ਵੋਟ ਦੇਣ ਦਾ ਹਕ ਦਿਤਾ ਜਾਵੇ ।
(੪) ਵਿਦਿਆ ਪ੍ਰਾਪਤੀ ਲਈ ਜਿਹੜੇ ਵਜ਼ੀਫ਼ੇ ਅਤੇ
ਜਿਹੜੀਆਂ ਰਿਆਇਤਾਂ ਸ਼ਡੂਲ ਜਾਤੀਆਂ ਨੂੰ ਹਨ, ਉਹ ਇਨਾਂ ਸਿੰਘਾਂ
ਨੂੰ ਵੀ ਦਿਤੀਆਂ ਜਾਣ।
(੫) ਇਨ੍ਹਾਂ ਸਿੰਘਾਂ ਨੂੰ ਲੋਕਲ ਬਾਡੀਜ਼ ਵਿਚ ਨਾਮਜ਼ਦ
ਕੀਤਾ ਜਾਇਆ ਕਰੇ ।
(੬) ਸਿੱਖਾਂ ਦੇ ਮਖ਼ਸੂਸ ਹਿਸੇ ਵਿਚੋਂ ਇਨ੍ਹਾਂ ਸਿੰਘਾਂ
ਲਈ ਇਨ੍ਹਾਂ ਦੀ ਗਿਣਤੀ ਅਨੁਸਾਰ ਨੌਕਰੀਆਂ ਰੀਜ਼ਰਵ
ਕੀਤੀਆਂ ਜਾਣ।
(੭) ਸ਼੍ਰੋ:ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਇਨ੍ਹਾਂ ਸਿੰਘਾਂ
ਲਈ ਗਿਆਰਾਂ ਸੀਟਾਂ ਅੱਡਰੀਆਂ ਕੀਤੀਆਂ ਜਾਣ।
ਅਸੈਂਬਲੀ ਦੀਆਂ ਸੀਟਾਂ-
ਅਸੈਂਬਲੀ ਦੀਆਂ ਸੀਟਾਂ ਤੇ ਹੋਰ ਹਰੀਜਨਾਂ ਵਾਲੇ ਸਾਰੇ ਹਕ
ਦਿਵਾਣ ਵਾਸਤੇ ਸ਼ੋ:ਗੁ:ਪ੍ਰ:ਕਮੇਟੀ ਦੀ ਜਨਰਲ ਇਕੱਤ੍ਰਤਾ ਮਿਤੀ
੬ ਮਾਰਚ ੧੯੪੯ ਵਿਚ ਫਿਰ ਹੇਠ ਲਿਖਿਆ ਗੁਰਮਤਾ ਨੰ:੧੬
ਪਾਸ ਕੀਤਾ ਗਿਆ:-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ
ਇਹ ਜਨਰਲ ਸਮਾਗਮ ਭਾਰਤ ਸਰਕਾਰ ਪਾਸੋਂ
ਮੰਗ ਕਰਦਾ ਹੈ ਕਿ ਪਿਛੇ ਰਹੀਆਂ ਸਿਖ ਸ਼੍ਰੇਣੀਆਂ